Abdul Ghani Sheikh
ਅਬਦੁਲ ਗ਼ਨੀ ਸ਼ੇਖ

ਅਬਦੁਲ ਗ਼ਨੀ ਸ਼ੇਖ਼ (੫ ਮਾਰਚ ੧੯੩੬-) ਲਦਾਖ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ, ਪੱਤਰਕਾਰ ਅਤੇ ਲੇਖਕ ਹਨ । ਉਨ੍ਹਾਂ ਨੇ ਮਾਇਕ-ਤੰਗੀ ਕਾਰਣ ਬੜੀ ਮੁਸ਼ਕਿਲ ਨਾਲ ਐਮ.ਏ. (ਇਤਿਹਾਸ) ਤੱਕ ਪੜ੍ਹਾਈ ਪੂਰੀ ਕੀਤੀ । ਉਨ੍ਹਾਂ ਨੇ ਉਰਦੂ ਵਿੱਚ ਕਈ ਕਿਤਾਬਾਂ ਲਿਖੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਦੇ ਅਨੁਵਾਦ ਹੋਰ ਬੋਲੀਆਂ ਜਿਵੇਂ ਕਿ ਅੰਗਰੇਜ਼ੀ, ਹਿੰਦੀ, ਜਰਮਨ, ਤੇਲਗੂ, ਮਲਿਆਲਮ, ਕਸ਼ਮੀਰੀ, ਬੰਗਾਲੀ ਅਤੇ ਪੰਜਾਬੀ ਵਿੱਚ ਵੀ ਹੋ ਚੁੱਕੇ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਦਿਲ ਹੀ ਤੋ ਹੈ, ਵੋ ਜ਼ਮਾਨਾ; ਕਹਾਣੀ ਸੰਗ੍ਰਹਿ: ਜ਼ੋਜੀਲਾ ਕੇ ਆਰ ਪਾਰ, ਦੋਰਾਹਾ, ਫ਼ੌਰਸੇਕਿੰਗ ਪੈਰਾਡਾਈਜ਼ (ਅੰਗਰੇਜ਼ੀ); ਸੋਨਮ ਨੋਰਬੂ (ਜੀਵਨੀ) ਅਤੇ ਲਦਾਖ ਤਹਿਜ਼ੀਬ-ਓ-ਸਕ਼ਾਫ਼ਤ ਆਦਿ । ਉਨ੍ਹਾਂ ਨੇ ਲਦਾਖ ਦੇ ਇਤਿਹਾਸ ਅਤੇ ਉੱਥੋਂ ਦੇ ਸਭਿਆਚਾਰ ਬਾਰੇ ਬਹੁਤ ਖੋਜ-ਭਰਪੂਰ ਕਿਤਾਬਾਂ ਅਤੇ ਲੇਖ ਲਿਖੇ ਹਨ ਅਤੇ ਉਨ੍ਹਾਂ ਦਾ ਇਹ ਕੰਮ ਜ਼ਾਰੀ ਹੈ ।

ਅਬਦੁਲ ਗ਼ਨੀ ਸ਼ੇਖ ਦੀਆਂ ਕਹਾਣੀਆਂ ਪੰਜਾਬੀ ਵਿੱਚ

Abdul Ghani Sheikh Stories in Punjabi