Amar Singh
ਅਮਰ ਸਿੰਘ

ਸ: ਅਮਰ ਸਿੰਘ (੨੬ ਸਤੰਬਰ, ੧੯੨੮-) ਦਾ ਜਨਮ ਕਸੂਰ (ਪੱਛਮੀ ਪਾਕਿਸਤਾਨ) ਵਿੱਚ ਸ: ਹਰਬੰਸ ਸਿੰਘ ਸੇਠੀ ਦੇ ਘਰ ਹੋਇਆ । ਉਸਦੇ ਪਿਤਾ ਜੀ ਨੂੰ ਕਾਰੋਬਾਰ ਦੇ ਸੰਬੰਧ ਵਿੱਚ ਦੂਰ ਦੂਰ ਦੇ ਸ਼ਹਿਰਾਂ ਦੇ ਸਫ਼ਰ ਕਰਨੇ ਪੈਂਦੇ ਸਨ, ਇਸ ਲਈ ਬਚਪਨ ਵਿੱਚ ਹੀ ਪਿਤਾ ਜੀ ਦੇ ਨਾਲ ਉਹਨੂੰ ਅਨੇਕਾਂ ਵੱਡੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆ ।ਉਨ੍ਹਾਂ ਨੂੰ ਜੀਵਨ ਨਿਰਬਾਹ ਲਈ ਕਈ ਕੰਮ ਕਰਨੇ ਪਏ । ਉਹ ਨਾਟਕ ਨਿਰਦੇਸ਼ਕ ਅਤੇ ਸੰਪਾਦਕ ਵੀ ਰਹੇ । ਉਨ੍ਹਾਂ ਨੇ ਕਈ ਅਨੁਵਾਦ ਵੀ ਕੀਤੇ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ : ਕਬਰ-ਪੁੱਟ, ਸਿੱਪ ਅਤੇ ਸਾਗਰ ਆਦਿ ।