Bachint Kaur
ਬਚਿੰਤ ਕੌਰ

ਬਚਿੰਤ ਕੌਰ (੮ ਫਰਵਰੀ ੧੯੪੦-) ਪੰਜਾਬੀ ਦੀ ਬਹੁ-ਗਿਣਤੀ ਅਤੇ ਬਹੁ-ਪ੍ਰਕਾਰੀ ਲੇਖਿਕਾ ਹਨ। ਉਨ੍ਹਾਂ ਦੀਆਂ ਹੁਣ ਤਕ ੪੨ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ ੧੫ ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਤ ਪੁਸਤਕਾਂ ਅਤੇ ਬੱਚਿਆਂ ਲਈ ਲਿਖੀਆਂ ਛੇ ਕਿਤਾਬਾਂ ਸ਼ਾਮਲ ਹਨ।ਉਹ ਮੁਖ ਰੂਪ ਵਿਚ ਕਹਾਣੀਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸ਼ਾਮਿਲ ਹਨ: ਮੰਜ਼ਿਲ, ਇਕ ਬਲੌਰੀ ਹੰਝੂ, ਜੀਵਤ ਮਾਟੀ ਹੋਇ, ਦਸਤੂਰ-ਏ-ਜ਼ਿੰਦਗੀ, ਵਾਟਾਂ ਅਧੂਰੀਆਂ, ਭੁੱਬਲ ਦੀ ਅੱਗ, ਸੂਹਾ ਰੰਗ ਸਿਆਹ ਰੰਗ, ਖੁਰੇ ਹੋਏ ਰੰਗ, ਕਿਆਰੀ ਲੌਂਗਾਂ ਦੀ, ਮੁਕਲਾਵੇ ਵਾਲੀ ਰਾਤ, ਪ੍ਰਤੀਬਿੰਬ, ਗੁੱਡੀਆਂ ਪਟੋਲੇ, ਪੈੜਾਂ ਅਤੇ ਝਰੋਖੇ, ਤਵਾਰੀਖ-ਏ-ਜਿੰਦਗੀ, ਪਗਡੰਡੀਆਂ (ਸਵੈਜੀਵਨੀ ) ।