Punjabi Stories/Kahanian
ਚੰਦਨ ਨੇਗੀ
Chandan Negi

Punjabi Kavita
  

ਚੰਦਨ ਨੇਗੀ

ਚੰਦਨ ਨੇਗੀ (੨੬ ਜੂਨ ੧੯੩੭-) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਅਨੁਵਾਦਕ ਹਨ। ਉਨ੍ਹਾਂ ਦਾ ਜਨਮ ਪੇਸ਼ਾਵਰ (ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਜੰਮੂ ਆ ਵਸਿਆ ਸੀ। ਵਿਆਹ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਹ ਆਲ ਇੰਡੀਆ ਰੇਡੀਓ ਜੰਮੂ ਅਤੇ ਕਸ਼ਮੀਰ ਤੋਂ ੧੯੬੯ ਤੋਂ ੧੯੭੮ ਤੱਕ ਪੰਜਾਬੀ ਦਰਪਨ ਪੇਸ਼ ਕਰਦੇ ਰਹੇ ਹਨ। ੧੯੭੫ ਵਿੱਚ ਉਨ੍ਹਾਂ ਨੇ ਕਹਾਣੀਆਂ ਲਿਖਣਾ ਸ਼ੁਰੂ ਕੀਤੀਆਂ। ਹੁਣ ਤੱਕ ਉਹ ਲਗਭਗ ੩੪ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾ ਵਿੱਚ ਦਸ ਦੇ ਕਰੀਬ ਕਹਾਣੀ ਸੰਗ੍ਰਹਿ, ਪੰਜ ਨਾਵਲ, ਆਪਣੀ ਸਾਹਿਤਕ ਸਵੈ-ਜੀਵਨੀ, ੧੫ ਅਨੁਵਾਦਿਤ ਪੁਸਤਕਾਂ, ਕੁਝ ਸੰਪਾਦਤ ਪੁਸਤਕਾਂ ਅਤੇ ਪੰਜਾਬੀ-ਡੋਗਰੀ ਸ਼ਬਦ 'ਕੋਸ਼ ਸ਼ਾਮਿਲ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ 'ਨੈਸ਼ਨਲ ਐਵਾਰਡ' ਅਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਮਿਲਿਆ ਹੈ।ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਕਲਰ ਕੇਰੀ ਛਪੜੀ. ਕਨਕ ਕਾਮਿਨੀ, ਜਲ ਬਿਨ ਕੁੰਭ, ਸੂਕੇ ਕਾਸਟ, ਮਨ ਕੀ ਬਿਰਥਾ; ਕਹਾਣੀ ਸੰਗ੍ਰਹਿ: ਗੰਧ ਕਥੂਰੀ, ਬਾਰਿ ਪਰਾਇ, ਸਗਲ ਸੰਗਿ, ਚਿਤੁ ਗੁਪਤੁ, ਮੇਰਾ ਆਪਾ ਮੋੜ ਦੇ, ਮੈਂ ਸੀਤਾ ਨਹੀਂ, ਕਰੜਾ ਸਾਰ, ਸੁਲਗਦੇ ਰਾਹ (ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ); ਸਾਹਿਤਕ ਸਵੈ-ਜੀਵਨੀ: ਨਿਮੋਲੀਆਂ ਦੇ ਹਾਰ ।

Chandan Negi Punjabi Stories/Kahanian/Afsane


 
 

To veiw this site you must have Unicode fonts. Contact Us

punjabi-kavita.com