Ismat Chughtai
ਇਸਮਤ ਚੁਗ਼ਤਾਈ

ਇਸਮਤ ਚੁਗ਼ਤਾਈ (੨੧ ਅਗਸਤ ੧੯੧੫-੨੪ ਅਕੂਬਰ ੧੯੯੧) ਦਾ ਜਨਮ ਬਦਾਉਂ, ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ।ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਅਤੇ ਲੇਖਿਕਾ ਸਨ। ਉਹ ਉਨ੍ਹਾਂ ਮੁਸਲਿਮ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਵਿੱਚ ਹੀ ਟਿਕੇ ਰਹਿਣ ਨੂੰ ਚੁਣਿਆ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ (ਸਾਅਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਇਸਮਤ ਚੁਗ਼ਤਾਈ) ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀਆਂ ਦਲੇਰ ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਲਈ ਜਾਣੇ ਜਾਂਦੇ ਹਨ। ਰਸ਼ੀਦ ਜਹਾਨ, ਵਾਜਦਾ ਤਬੱਸੁਮ ਅਤੇ ਕੁੱਰਤੁਲਏਨ ਹੈਦਰ ਦੇ ਨਾਲ ਨਾਲ ਇਸਮਤ ਚੁਗ਼ਤਾਈ ਦੀ ਲੇਖਣੀ ਵੀਹਵੀਂ ਸਦੀ ਦੇ ਉਰਦੂ ਸਾਹਿਤ ਵਿੱਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਅਤੇ ਸੁਹਜ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਚੋਟੇਂ, ਛੁਈਮੁਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ ਦੋਜ਼ਖੀ, ਸ਼ੈਤਾਨ; ਨਾਵਲ: ਟੇਢੀ ਲਕੀਰ, ਜਿੱਦੀ, ਏਕ ਕਤਰਾ-ਏ-ਖ਼ੂਨ, ਦਿਲ ਕੀ ਦੁਨੀਆ, ਮਾਸੂਮਾ, ਬਹਰੂਪ ਨਗਰ, ਸ਼ੈਦਾਈ, ਜੰਗਲੀ ਕਬੂਤਰ, ਅਜੀਬ ਆਦਮੀ, ਬਾਂਦੀ; ਆਤਮ ਕਥਾ; ਕਾਗਜੀ ਹੈਂ ਪੈਰਾਹਨ ।