Punjabi Stories/Kahanian
ਪਦਮਾ ਸਚਦੇਵ
Padma Sachdev

Punjabi Kavita
  

ਪਦਮਾ ਸਚਦੇਵ

ਪਦਮਾ ਸਚਦੇਵ (੧੭ ਅਪਰੈਲ ੧੯੪੦-) ਡੋਗਰੀ ਕਵਿੱਤਰੀ ਅਤੇ ਨਾਵਲਕਾਰ ਹਨ। ਉਹ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਕਵਿੱਤਰੀ ਹਨ। ਉਹ ਹਿੰਦੀ ਵਿੱਚ ਵੀ ਲਿਖਦੇ ਹਨ। 1966 'ਚ ਉਨ੍ਹਾਂ ਦਾ ਵਿਆਹ ਸਰਦਾਰ ਸੁਰਿੰਦਰ ਸਿੰਘ ਹੁਰਾਂ ਨਾਲ ਹੋਇਆ ਸੀ। ਉਹ ਕਲਾਸੀਕਲ ਗਾਇਕ ਵਜੋਂ ਸੰਸਾਰ–ਪ੍ਰਸਿੱਧ ਹਨ । 'ਮੇਰੀ ਕਵਿਤਾ ਮੇਰੇ ਗੀਤ' ਲਈ ਉਨ੍ਹਾਂ ਨੂੰ ੧੯੭੧ ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਲ ੨੦੦੧ ਵਿੱਚ ਪਦਮ ਸ਼੍ਰੀ ਅਤੇ ਸਾਲ ੨੦੦੭-੦੮ ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕਬੀਰ ਸਨਮਾਨ' ਦਿੱਤਾ ਗਿਆ। ਹਿੰਦੀ ਦੇ ਮਹਾਨ ਕਵੀ ਰਾਮਧਾਰੀ ਸਿੰਹ ਦਿਨਕਰ ਨੇ ਉਨ੍ਹਾਂ ਬਾਰੇ ਲਿਖਿਆ ਹੈ, "ਪਦਮਾ ਦੀ ਕਵਿਤਾ ਸੁਣਕੇ ਮੈਨੂੰ ਇਹ ਲੱਗਿਆ ਕਿ ਮੈਂ ਆਪਣੀ ਕਲਮ ਸੁੱਟ ਦੇਵਾਂ ਕਿਉਂਕਿ ਜੋ ਗੱਲਾਂ ਪਦਮਾ ਕਹਿੰਦੀ ਹੈ ਉਹੀ ਅਸਲੀ ਕਵਿਤਾ ਹਨ ।" ਉਨ੍ਹਾਂ ਦੀਆਂ ਰਚਨਾਵਾਂ ਹਨ: ਮੇਰੀ ਕਵਿਤਾ ਮੇਰੇ ਗੀਤ, ਤਵੀ ਤੇ ਚਨ੍ਹਾਂਅ, ਨ੍ਹੇਰੀਯਾਂ ਗਲੀਯਾਂ, ਪੋਟਾ ਪੋਟਾ ਨਿੰਬਲ, ਉੱਤਰਬੈਹਣੀ, ਤੈਂਠੀਯਾਂ, ਚਿੱਤ-ਚੇਤੇ (ਆਤਮ-ਕਥਾ) ਆਦਿ।

Padma Sachdev Stories in Punjabi


 
 

punjabi-kavita.com