SS Charan Singh Shaheed
ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਟਕੋਰਾਂ, ਹੱਸਦੇ ਹੰਝੂ, ਸੁਆਦ ਦੇ ਟੋਕਰੇ, ਹਾਸੇ ਦੀ ਬਰਖਾ, ਜਗਤ ਤਮਾਸ਼ਾ ਆਦਿ । ਉਨ੍ਹਾਂ ਦੀਆਂ ਵਿਲੱਖਣ ਖ਼ੂਬੀਆਂ ਕਰਕੇ, ਉਨ੍ਹਾਂ ਦੀਆਂ ਰਚਨਾਵਾਂ ਬਹੁਤ ਹਰਮਨ ਪਿਆਰੀਆਂ ਹਨ ।