Sheesha : Lok Kahani

ਸ਼ੀਸ਼ਾ : ਲੋਕ ਕਹਾਣੀ

ਸ਼ਹਿਰ ਵਿਚ ਇਕ ਫ਼ਕੀਰ ਦੀ ਬਹੁਤ ਪ੍ਰਸਿੱਧੀ ਸੀ । ਬਾਦਸ਼ਾਹ ਨੂੰ ਮਿਲਣ ਦੀ ਇੱਛਾ ਹੋਈ । ਦਰਬਾਰ 'ਚ ਪਧਾਰਨ ਦਾ ਫ਼ਕੀਰ ਨੂੰ ਬੁਲਾਵਾ ਭੇਜਿਆ ਪਰ ਉਹ ਨਹੀਂ ਆਇਆ ।
ਆਖਰ ਬਾਦਸ਼ਾਹ ਆਪ ਫ਼ਕੀਰ ਨੂੰ ਮਿਲਣ ਉਸ ਕੋਲ ਗਿਆ । ਉਪਹਾਰ ਲਈ ਪਕਵਾਨ ਭੇਟ ਕੀਤੇ । ਫ਼ਕੀਰ ਨੇ ਸ਼ੀਸ਼ਾ ਕੱਢਿਆ ਤੇ ਉਸ 'ਤੇ ਇਕ ਗਰਾਹੀ ਮਲ ਦਿੱਤੀ । ਸ਼ੀਸ਼ਾ ਧੁੰਦਲਾ ਹੋ ਗਿਆ । ਫਿਰ ਉਹਨੇ ਆਪਣੀ ਦੂਜੀ ਸੁੱਕੀ ਰੋਟੀ ਕੱਢੀ ਉਸ ਨਾਲ ਧੁੰਦਲਾ ਸ਼ੀਸ਼ਾ ਸਾਫ਼ ਹੋ ਗਿਆ ਤੇ ਉਹ ਚਾਅ ਨਾਲ ਖਾਣ ਲੱਗਾ । ਇਹ ਸਭ ਵੇਖ ਕੇ ਬਾਦਸ਼ਾਹ ਨੇ ਹੈਰਾਨ ਹੋ ਕੇ ਪੁੱਛਿਆ, 'ਇਹ ਸਭ ਕੀ ਏ?' ਫ਼ਕੀਰ ਨੇ ਸਮਝਾਇਆ, 'ਤੁਹਾਡੇ ਭੋਜਨ ਨਾਲ ਮੇਰਾ ਸ਼ੀਸ਼ਾ ਧੁੰਦਲਾ ਹੋ ਜਾਂਦਾ ਸੀ ਪਰ ਮੇਰੀ ਜਵਾਰ ਦੀ ਰੋਟੀ ਨਾਲ ਉਹ ਸ਼ੀਸ਼ਾ ਸਾਫ਼ ਹੋ ਜਾਂਦਾ ਸੀ । ਹੁਣ ਤੁਸੀਂ ਦੱਸੋ ਉਹਨੂੰ ਮੈਂ ਕਿਉਂ ਖਾਵਾਂ ।'
(-ਸੁਰਜੀਤ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ