Punjabi Stories/Kahanian
ਸੂਬਾ ਸਿੰਘ
Suba Singh

Punjabi Kavita
  

ਸੂਬਾ ਸਿੰਘ

ਸੂਬਾ ਸਿੰਘ (15 ਮਈ 1915-6 ਦਸੰਬਰ 1981) ਦਾ ਜਨਮ ਪਿੰਡ ਊਂਧੋ ਨੰਗਲ ਜਿਲ੍ਹਾ ਅੰਮ੍ਰਿਤਸਰ ਵਿਖੇ ਸ. ਰਾਮ ਸਿੰਘ ਦੇ ਘਰ ਹੋਇਆ। ਸੂਬਾ ਸਿੰਘ ਨੇ ਐੱਮ. ਏ. ਹਿਸਾਬ ਦੀ ਕੀਤੀ, ਫਿਰ ਫ਼ੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ ਯੁੱਧ ਵਿੱਚ ਜਪਾਨੀਆਂ ਦੀ ਕੈਦ ਕੱਟੀ। ਸੂਬਾ ਸਿੰਘ ਕੁਝ ਸਮਾਂ ਸਿੰਘਾਪੁਰ ਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਵੀ ਰਹੇ। ਆਪ ਨੇ ਸਾਹਿਤਿਕ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ। ਅਖ਼ਬਾਰਾਂ ਦੀ ਸੰਪਾਦਕੀ ਕੀਤੀ ਤੇ ਫਿਰ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਵੀ ਰਹੇ। ਇਸ ਪਿੱਛੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਓਂਤ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈੱਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਕੱਤਰੇਤ ਵਿੱਚ ਪ੍ਰੈੱਸ-ਸਕੱਤਰ ਰਹੇ। ਸੂਬਾ ਸਿੰਘ ਹਾਸ-ਵਿਅੰਗ ਦਾ ਲੇਖਕ ਕਰਕੇ ਜਾਣੇ ਜਾਂਦੇ ਸਨ। ਕਵਿਤਾ ਦੇ ਖੇਤਰ ਵਿੱਚ 'ਹੀਰ ਸੂਬਾ ਸਿੰਘ ਬਹੁਤ ਮਕਬੂਲ ਹੋਈ। 'ਅੱਗ ਤੇ ਪਾਣੀ', 'ਤੋਪਾਂ ਦੇ ਪਰਛਾਂਵਿਆਂ ਥੱਲਿਓਂ', "ਗਲਤੀਆਂ' ਤੇ 'ਅਲੋਪ ਹੋ ਰਹੇ ਚੇਟਕ' ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ। ਉਨ੍ਹਾਂ ਨੇ ਸ਼ਹੀਦ ਸਰਮਦ ਦੀਆਂ ਰੁਬਾਈਆਂ ਅਤੇ ਗੌਤਮ ਬੁੱਧ ਦੇ ਉਪਦੇਸ਼ਾਂ ਨਿਰਵਾਣ ਮਾਰਗ (ਧਮਪਦ) ਦਾ ਪੰਜਾਬੀ ਕਵਿਤਾ ਵਿੱਚ ਸ਼ਾਨਦਾਰ ਅਨੁਵਾਦ ਵੀ ਕੀਤਾ ਹੈ ।

ਸੂਬਾ ਸਿੰਘ ਪੰਜਾਬੀ ਕਹਾਣੀਆਂ

Suba Singh Punjabi Stories/Kahanian


 
 

To veiw this site you must have Unicode fonts. Contact Us

punjabi-kavita.com