Bankim Chandra Chatterjee ਬੰਕਿਮ ਚੰਦਰ ਚੈਟਰਜੀ
ਬੰਕਿਮ ਚੰਦਰ ਚੱਟੋਪਾਧਿਆਏ (ਚੈਟਰਜੀ) (੨੭ ਜੂਨ ੧੮੩੮ - ੮ ਅਪ੍ਰੈਲ ੧੮੯੪) ਬੰਗਾਲ ਦੇ ਉੱਘੇ ਲੇਖਕ, ਕਵੀ, ਨਾਵਲਕਾਰ ਅਤੇ ਪੱਤਰਕਾਰ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਦੁਰਗੇਸ਼ਨੰਦਿਨੀ', 'ਕਪਾਲਕੁੰਡਲਾ', 'ਮ੍ਰਿਣਾਲਿਨੀ', 'ਬਿਸ਼ਬ੍ਰਿਕਸ਼', 'ਇੰਦਿਰਾ', 'ਯੁਗਲਾਂਗੁਰੀਯ', 'ਚੰਦਰਸ਼ੇਖਰ', 'ਰਾਧਾਰਾਨੀ', 'ਰਜਨੀ', 'ਕ੍ਰਿਸ਼ਣਕਾਂਤੇਰ ਉਇਲ', 'ਰਾਜਸਿੰਹ', 'ਆਨੰਦਮਠ', 'ਦੇਬੀ ਚੌਧੁਰਾਨੀ', 'ਸੀਤਾਰਾਮ' ਆਦਿ ਸ਼ਾਮਿਲ ਹਨ। ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸਿੱਧੀ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਲੇਖਕ ਹੋਣ ਕਰਕੇ ਹੈ।