Barabari (Russian Story in Punjabi) : Fyodor Sologub

ਬਰਾਬਰੀ (ਰੂਸੀ ਕਹਾਣੀ) : ਫਿਓਦਰ ਸੋਲੋਗਬ

ਇੱਕ ਵੱਡੀ ਮੱਛੀ ਨੇ ਇੱਕ ਛੋਟੀ ਮੱਛੀ ਨੂੰ ਫੜ ਲਿਆ ਅਤੇ ਉਸਨੂੰ ਨਿਗਲ ਜਾਣਾ ਚਾਹਿਆ।

ਛੋਟੀ ਮੱਛੀ ਨੇ ਚੀਖ ਕੇ ਕਿਹਾ, "ਇਹ ਸਰਾਸਰ ਬੇ-ਇਨਸਾਫ਼ੀ ਹੈ। ਮੈਂ ਤੁਹਾਡੀ ਤਰ੍ਹਾਂ ਜ਼ਿੰਦਾ ਰਹਿਣਾ ਚਾਹੁੰਦੀ ਹਾਂ। ਕਨੂੰਨ ਦੀ ਨਜ਼ਰ ਵਿੱਚ ਅਸੀਂ ਸਭ ਮਛਲੀਆਂ ਬਰਾਬਰ ਹਨ ।"

ਵੱਡੀ ਮੱਛੀ ਨੇ ਜਵਾਬ ਦਿੱਤਾ, "ਮੈਂ ਇਸ ਗੱਲ ਬਾਰੇ ਤੇਰੇ ਨਾਲ ਹਰਗਿਜ਼ ਬਹਿਸ ਕਰਨ ਲਈ ਤਿਆਰ ਨਹੀਂ ਕਿ ਅਸੀ ਸਭ ਇੱਕ ਬਰਾਬਰ ਹਾਂ। ਜੇਕਰ ਤੂੰ ਮੇਰਾ ਸ਼ਿਕਾਰ ਹੋਣਾ ਪਸੰਦ ਨਹੀਂ ਕਰਦੀ ਤਾਂ ਆ ਮੈਨੂੰ ਆਪਣਾ ਸ਼ਿਕਾਰ ਬਣਾ ਲੈ।"

"ਆ ਨਾ ਮੈਨੂੰ ਨਿਗਲ ਲੈ, ਡਰ ਨਾ ਮੈਂ ਤੈਨੂੰ ਕੁਝ ਨਹੀਂ ਕਹਿੰਦੀ।"

ਛੋਟੀ ਮੱਛੀ ਨੇ ਵੱਡੀ ਮੱਛੀ ਨੂੰ ਨਿਗਲਣ ਲਈ ਮੂੰਹ ਖੋਲਿਆ, ਪਰ ਬੇਕਾਰ।

ਆਖਿਰਕਾਰ ਤੰਗ ਆਕੇ ਕਹਿਣ ਲੱਗੀ, "ਤੂੰ ਮੈਨੂੰ ਨਿਗਲ ਲੈ।"

(ਅਨੁਵਾਦਕ : ਚਰਨ ਗਿੱਲ)

  • ਮੁੱਖ ਪੰਨਾ : ਫਿਓਦਰ ਸੋਲੋਗਬ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ