Charanjit Singh Pannu
ਚਰਨਜੀਤ ਸਿੰਘ ਪੰਨੂ

ਚਰਨਜੀਤ ਸਿੰਘ ਪੰਨੂ (7 ਅਪ੍ਰੈਲ, 1948-) ਦਾ ਜਨਮ ਸੂਬੇਦਾਰ ਅਨੋਖ ਸਿੰਘ ਦੇ ਘਰ ਮਾਤਾ ਦਿਲਜੀਤ ਕੌਰ ਦੀ ਕੁਖੋਂ ਪਿੰਡ ਸਖੀਰਾ, ਜ਼ਿਲ੍ਹਾ ਤਰਨ ਤਾਰਨ ਹੋਇਆ। ਚਰਨਜੀਤ ਸਿੰਘ ਪੰਨੂ ਅਮਰੀਕਾ ਰਹਿੰਦੇ ਪ੍ਰਵਾਸੀ ਸਾਹਿਤਕਾਰ ਹਨ । ਉਹ ਭਾਰਤ ਸਰਕਾਰ ਦੇ ਗਜਟਿਡ ਅਧਿਕਾਰੀ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੀਆਂ ਹੁਣ ਤੱਕ ੧੩ ਪੁਸਤਕਾਂ ਛਪ ਚੁੱਕੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਭਟਕਦੀ ਰਾਤ, ਪੀਹੜੀਆਂ ਦੇ ਫਾਸਲੇ, ਸੰਦਲ ਦਾ ਸ਼ਰਬਤ, ਸ਼ੀਸ਼ੇ ਦੇ ਟੁਕੜੇ, ਖੇੜੇ ਦਾ ਸਿਰਨਾਵਾਂ, ਪੰਜ ਕਹਾਣੀ ਸੰਗ੍ਰਿਹ, ਇੱਕ ਨਾਵਲ ਤਿੜਕੇ ਚਿਹਰੇ, ਗੁਲਦਸਤਾ-ਕਾਵਿ ਸੰਗ੍ਰਿਹ, ਅੰਬਰ ਦੀ ਫੁਲਕਾਰੀ-ਕਾਵਿ ਸੰਗ੍ਰਿਹ, ਅਲਾਸਕਾ ਸਫਰਨਾਮਾ, ਸਖੀਰਾ, ਧਰਤੀ ਦੀ ਫੁਲਕਾਰੀ, ਮੇਰੀ ਵਾਈਟ ਹਾਊਸ ਫੇਰੀ ।