Gabriel Garcia Marquez
ਗੈਬਰੀਅਲ ਗਾਰਸ਼ੀਆ ਮਾਰਕੇਜ਼

ਗੈਬਰੀਅਲ ਗਾਰਸ਼ੀਆ ਮਾਰਕੇਜ਼ (6 ਮਾਰਚ 1927 – 17 ਅਪਰੈਲ 2014) ਲਾਤੀਨੀ ਅਮਰੀਕਾ ਦਾ ਪ੍ਰਸਿੱਧ ਸਪੇਨੀ ਨਾਵਲਕਾਰ, ਕਹਾਣੀਕਾਰ, ਸਕ੍ਰੀਨਲੇਖਕ ਅਤੇ ਪੱਤਰਕਾਰ ਸੀ। ਇਸਨੂੰ 1982 ਵਿੱਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੈਬਰੀਅਲ ਗਾਰਸ਼ੀਆ ਮਾਰਕੇਜ਼ ਦਾ ਜਨਮ ਕੋਲੰਬੀਆ ਹੋਇਆ। ਉਸ ਦਾ ਪਾਲਣ-ਪੋਸ਼ਣ ਜ਼ਿਆਦਾਤਰ ਉਸ ਦੇ ਨਾਨਾ ਅਤੇ ਨਾਨੀ ਨੇ ਕੀਤਾ। ਕੋਲੰਬੀਆ ਵਿੱਚ ਗੈਬਰੀਅਲ ਐਲੀਗਿਓ ਗਾਰਸੀਆ ਅਤੇ ਲੁਈਸਾ ਸੈਂਟੀਆਗਾ ਮਾਰਕੇਜ਼ ਇਗੁਆਰਾਨ ਦੇ ਘਰ ਹੋਇਆ ਸੀ। ਗਾਰਸੀਆ ਮਾਰਕੇਜ਼ ਦੇ ਜਨਮ ਤੋਂ ਤੁਰੰਤ ਬਾਅਦ, ਉਸਦਾ ਪਿਤਾ ਇੱਕ ਫਾਰਮਾਸਿਸਟ ਬਣ ਗਿਆ ਅਤੇ ਆਪਣੀ ਪਤਨੀ ਦੇ ਨਾਲ, ਅਰਾਕਾਤਾਕਾ ਵਿੱਚ ਨੌਜਵਾਨ ਗੈਬਰੀਏਲ ਨੂੰ ਛੱਡ ਕੇ, ਬਾਰਾਂਕੀਆ ਚਲੇ ਗਏ। ਦਸੰਬਰ 1936 ਵਿੱਚ ਉਸਦੇ ਪਿਤਾ ਉਸਨੂੰ ਅਤੇ ਉਸਦੇ ਭਰਾ ਨੂੰ ਸਿਨਸੇ ਲੈ ਗਏ, ਜਦੋਂ ਕਿ ਮਾਰਚ 1937 ਵਿੱਚ ਉਸਦੇ ਦਾਦਾ ਦੀ ਮੌਤ ਹੋ ਗਈ; ਪਰਿਵਾਰ ਫਿਰ ਪਹਿਲਾਂ (ਵਾਪਸ) ਬਾਰਾਂਕੀਆ ਅਤੇ ਫਿਰ ਸੁਕਰੇ ਚਲਾ ਗਿਆ, ਜਿੱਥੇ ਉਸਦੇ ਪਿਤਾ ਨੇ ਫਾਰਮੇਸੀ ਸ਼ੁਰੂ ਕੀਤੀ।
ਉਸ ਦੀ ਪੜ੍ਹਾਈ ਬੋਗੋਟਾ ਵਿੱਚ ਨੈਸ਼ਨਲ ਯੂਨੀਵਰਸਿਟੀ ਵਿੱਚ ਹੋਈ। ਉਸ ਨੇ ਆਪਣਾ ਲਿਖਾਰੀ ਜੀਵਨ ਇੱਕ ਸੰਪਾਦਕ ਵਜੋਂ ਸ਼ੁਰੂ ਕੀਤਾ। ਚਾਲੀ ਅਤੇ ਪੰਜਾਹ ਦੇ ਦਹਾਕਿਆਂ ਵਿੱਚ ਉਸਨੇ ਵਿਭਿੰਨ‍ ਲਾਤੀਨੀ ਅਮਰੀਕੀ ਪੱਤਰ-ਪੱਤਰਕਾਵਾਂ ਲਈ ਪੱਤਰਕਾਰਤਾ ਕੀਤੀ ਅਤੇ ਫਿਲਮੀ ਪਟਕਥਾਵਾਂ ਵੀ ਲਿਖੀਆਂ।
ਰਚਨਾਵਾਂ : ਵਨ ਹੰਡਰਡ ਈਅਰਸ ਆਫ ਸਾਲੀਟਿਊਡ, ਲੀਫ ਸਟੋਰਮ (1955), ਨੋ ਵਨ ਰਾਈਟਸ ਟੂ ਦ ਕਰਨਲ (1961), ਇਨ ਇਵਿਲ ਆਵਰ (1962), ਵਨ ਹੰਡਰੇਡ ਈਅਰਸ ਆਫ ਸਾਲਿਟਿਊਡ (1966), ਲਵ ਇਨ ਦ ਟਾਈਮ ਆਫ ਕਾਲਰਾ, ਦ ਆਟਮ ਆਫ ਦ ਪੈਟਰੀਆਰਕ (1975), ਕਰਾਨੀਕਲ ਆਫ਼ ਏ ਡੈਥ ਫ਼ੋਰਟੋਲਡ (1989), ਆਫ਼ ਲਵ ਐਂਡ ਅਦਰ ਡੈਮਨਜ (1994)।

ਗੈਬਰੀਅਲ ਗਾਰਸ਼ੀਆ ਮਾਰਕੇਜ਼ ਦੀਆਂ ਕਹਾਣੀਆਂ ਪੰਜਾਬੀ ਵਿੱਚ