Gaddaar (Minni Kahani) : Mulkh Singh

ਗੱਦਾਰ (ਮਿੰਨੀ ਕਹਾਣੀ) : ਮੁਲਖ ਸਿੰਘ

ਸਰਹੱਦ ਉੱਤੇ ਦੋ ਦੇਸ਼ਾਂ ਦੇ ਫ਼ੌਜੀ ਆਹਮੋ -ਸਾਹਮਣੇ ਖੜ੍ਹੇ ਸਨ। ਕੋਲ - ਕੋਲ ਹੀ ਸਨ। ਇੱਕ ਦੂਜੇ ਦੀ ਗੱਲ ਸੁਣ ਸਕਦੇ ਸਨ।

ਇੱਕ ਕਹਿੰਦਾ, "ਜੇ ਮੈਂ ਤੈਨੂੰ ਮਾਰ ਦੇਵਾਂ ਤਾਂ ਕੀ ਹੋਵੇ ?"

ਦੂਜਾ ਬੋਲਿਆ, " ਮੈਂ ਆਪਣੇ ਦੇਸ਼ ਦਾ ਸ਼ਹੀਦ ਤੇ ਤੈਨੂੰ ਇਨਾਮ, ਤਰੱਕੀ ।"

ਕੁਝ ਦੇਰ ਬਾਅਦ ਦੂਜਾ ਕਹਿੰਦਾ, "ਜੇ ਮੈਂ ਤੈਨੂੰ ਗੋਲੀ ਮਾਰ ਦਿਆਂ ਤਾਂ? "

ਪਹਿਲਾ ਕਹਿੰਦਾ, " ਫੇਰ ਮੈਂ ਆਪਣੇ ਦੇਸ਼ ਦਾ ਸ਼ਹੀਦ ਤੇ ਤੈਨੂੰ ਇਨਾਮ ਸਨਮਾਨ।"

"ਜੇ ਆਪਾਂ ਬੰਦੂਕਾਂ ਸਿੱਟ ਦੇਈਏ ਤੇ ਇੱਕ ਦੂਜੇ ਨੂੰ ਗਲਵੱਕੜੀ ਪਾ ਲਈਏ ਤਾਂ?"

"ਫੇਰ ਆਪਾਂ ਦੋਵੇਂ ਆਪੋ - ਆਪਣੇ ਦੇਸ਼ਾਂ ਦੇ ਗੱਦਾਰ ।"

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ, ਮੁਲਖ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •