Gaus Peer De Shehar Vich (Punjabi Essay) : Kartar Singh Duggal

ਗੌਸ ਪੀਰ ਦੇ ਸ਼ਹਿਰ ਵਿਚ (ਲੇਖ) : ਕਰਤਾਰ ਸਿੰਘ ਦੁੱਗਲ

"ਬਾਬਾ" ਬੁਢੇ ਟਾਂਗੇ ਵਾਲੇ ਨੂੰ ਖੜਾ ਕਰਕੇ ਪਹਿਲੇ ਮੈਂ ਸੋਚਿਆ ਉਸਨੂੰ ਸਮਝਾ ਲਵਾਂ, "ਬਾਬਾ, ਗਲ ਅਸਲ ਵਿਚ ਇਹ ਵੇ ਕਿ ਸਾਨੂੰ ਨਿਕਾ ਜਿਹਾ ਕੰਮ ਹੈ, ਏਥੋਂ ਦੇ ਪੁਲੀਸ ਸਟੇਸ਼ਨ ਵਿਚ ਜਿਥੇ ਕੋਈ ਦਸ ਪੰਦਰਾਂ ਮਿੰਟ ਵਧ ਤੋਂ ਵਧ ਲਗ ਜਾਣਗੇ। ਤੇ ਫੇਰ ਉਸ ਤੋਂ ਬਾਅਦ ਸਾਨੂੰ ਸਿਆਲਕੋਟ ਦੀ ਜ਼ਰਾ ਸੈਰ ਕਰਵਾ ਦਈਂ ਤੇ ਪਿਛਲੇ ਪਹਿਰ ਅਸੀਂ ਵਾਪਸ ਲਾਹੌਰ ਚਲੇ ਜਾਵਾਂਗੇ।"

"ਬਹੁਤ ਅਛਾ,ਬੁਢੇ ਨੇ ਸਿਰ ਹਿਲਾਂਦੇ ਹੋਏ, ਸਮਝਦੇ ਹੋਏ ਕਿਹਾ।

"ਤੇ ਹੁਣ ਬਾਬਾ ਤੂੰ ਸਾਨੂੰ ਕਿਸੇ ਜਹੇ ਹੋਟਲ ਵਿਚ ਲੈ ਚਲ ਜਿਥੇ ਅਸੀਂ ਆਪਣਾ ਇਹ ਸਾਮਾਨ ਰਖ ਦਈਏ ਤੇ ਜ਼ਰਾ ਮੂੰਹ ਹਥ ਧੋਕੇ ਨਾਸ਼ਤਾ ਕਰ ਲਈਏ।

ਬੁੱਢੇ ਟਾਂਗੇ ਵਾਲੇ ਨੇ ਇਕ ਮਿੰਟ ਲਈ ਸੋਚਿਆ। ਇਕ ਨਜ਼ਰ ਮੇਰੇ ਵਲ ਵੇਖਿਆ, ਫੇਰ ਮੇਰੀ ਸਾਥਣ ਵਲ ਵੇਖਿਆ। ਫੇਰ ਆਪਣਾ ਗੰਭੀਰ ਦੁਧ ਚਿਟੀ ਦਾਹੜੀ ਵਾਲਾ ਸਿਰ ਹਿਲਾਇਆ। “ਨਾਂਹ ਬਚਿਓ ਤੁਸੀਂ ਇੰਝ ਕਰੋ, ਏਥੇ ਵੇਟਿੰਗ ਰੂਮ ਵਿਚ ਹੀ ਸਾਮਾਨ ਰਖਕੇ ਨਹਾ ਧੋ ਲਵੋ । ਤੇ ਚਾਹ ਪਾਣੀ ਵੀ ਸਗੋਂ ਏਥੇ ਚੰਗਾ ਮਿਲੇਗਾ। ਤੇ ਫੇਰ ਆਪਣੇ ਚੰਗੀ ਤਰ੍ਹਾਂ ਤਿਆਰ ਹੋਕੇ ਜਿਥੇ ਕਹੋਗੇ ਤੁਹਾਨੂੰ ਲੈ ਚਲਾਂਗਾ।”

ਸਾਨੂੰ ਦੋਹਾਂ ਨੂੰ ਟਾਂਗੇ ਵਾਲੇ ਦੀ ਰਾਏ ਬਹੁਤ ਦਿਲ ਲਗੀ । ਵੇਟਿੰਗ ਰੂਮ ਅਸੀਂ ਖੁਲ੍ਹਵਾ ਕੇ ਸਾਮਾਨ ਉਥੇ ਰਖਵਾ ਲਿਆ ਤੇ ਚੰਗੀ ਤਰ੍ਹਾਂ ਆਪਣੇ ਘਰ ਵਾਂਗ ਨਹਾਤੇ ਧੋਤੇ, ਆਪਣੇ ਮਤਲਬ ਦਾ ਆਰਡਰ ਦੇ ਕੇ ਚਾਹ ਮੰਗਵਾਈ, ਖਾਧਾ ਪੀਤਾ । ਵੇਟਿੰਗ ਰੂਮ ਵਿਚ ਸਾਰੇ ਦਾ ਸਾਰਾ ਵਕਤ ਸਿਰਫ ਮੈਂ ਸਾਂ ਤੇ ਮੇਰੀ ਦੋਸਤ।

ਸਿਆਲਕੋਟ ਭਾਵੇਂ ਸ਼ਹਿਰ ਗਿਣਿਆ ਜਾਂਦਾ ਹੈ, ਪਰ ਕਸਬੇ ਤੋਂ ਵਧੀਕ ਗਲ ਇਹਦੇ ਵਿਚ ਕੋਈ ਨਹੀਂ । ਕੋਈ ਦਸ ਵਜੇ ਅਸੀਂ ਤਿਆਰ ਹੋ ਗਏ । ਮੈਂ ਸੋਚਿਆ ਪੁਲਿਸ ਸਟੇਸ਼ਨ ਦਾ ਦਫ਼ਤਰ ਵੀ ਉਦੋਂ ਤਕ ਖੁਲ੍ਹ ਗਿਆ ਹੋਵਗਾ | ਬਾਹਰ ਟਾਂਗੇ ਵਾਲਾ ਬੈਂਚ ਤੇ ਬੈਠਾ ਸਾਡੀ ਉਡੀਕ ਕਰ ਰਿਹਾ ਸੀ । ਪਲੇਟ ਫਾਰਮ ਤੋਂ ਨਿਕਲ ਕੇ ਅਸੀਂ ਵੇਖਿਆ ਉਹਦਾ ਟਾਂਗਾ ਦਰਮਿਆਨੇ ਜਹੇ ਦਰਜੇ ਦਾ ਸੀ । ਉਹਦੀ ਘੋੜੀ ਲਿਸੀ ਜਹੀ, ਅਸੀਲ ਜਹੀ ਸੀ ।

‘ਬਾਬਾ ਜੀ, ਟਾਂਗਾ ਸਾਰਾ ਦਿਨ ਤੁਹਾਡਾ ਚਲ ਲਵੇਗਾ ?" ਟਾਂਗੇ ਵਿਚ ਬੈਠਦੇ ਹੋਏ ਮੇਰੀ ਦੋਸਤ ਨੇ ਪੁਛਿਆ।

“ਪੁਤਰਾ ਅੱਲਾ ਦਾ ਨਾਂ ਲੈਕੇ ਬਹਿ ਜਾਓ । ਜੋ ਰਬ ਕਰੇਗਾ।” ਤੇ ਫੇਰ ਟਾਂਗੇ ਵਾਲੇ ਨੇ ਘੋੜੀ ਨੂੰ ਚਲਾ ਦਿਤਾ ।

ਸਟੇਸ਼ਨ ਤੋਂ ਨਿਕਲਕੇ ਅਸੀਂ ਸੜਕ ਤੇ ਪੈ ਗਏ । ਕੁਝ ਚਿਰ ਬਾਅਦ ਸਬਜ਼ੀ ਮੰਡੀ ਆ ਗਈ । ਗਡੇ ਭਰੇ ਸਬਜ਼ੀਆਂ ਦੇ ਆ ਜਾ ਰਹੇ ਸਨ। ਫੇਰ ਸਾਡਾ ਟਾਂਗਾ ਭਵਿਆਂ ਤੇ ਇਕ ਦਮ ਇਕ ਚੜ੍ਹਾਈ ਤੇ ਚੜ੍ਹਨਾ ਸ਼ੁਰੂ ਹੋ ਗਿਆ।

“ਬਾਬਾ ਅਸੀਂ ਕਿਧਰ ਜਾ ਰਹੇ ਹਾਂ ਹੁਣ ? ਮੈਂ ਪੁਛਿਆ।

“ਹੈਂ ?" ਬੁਢਾ ਟਾਂਗੇ ਵਾਲਾ ਚੌਂਕ ਪਿਆ, “ਬੇਟਾ ਤੁਸੀਂ ਕਿਹਾ ਸੀ ਨਾਂ ਕੋਤਵਾਲੀ ਜਾਣਾ ਏ ।”

ਤੇ ਟਾਂਗਾ ਸਾਡਾ ਉਤੇ ਚੜ੍ਹਦਾ ਗਿਆ, ਚੜ੍ਹਦਾ ਗਿਆ। ਕਿਲ੍ਹੇ ਦੀ ਤਰਾਂ ਉਪਰ ਧੁਰ ਤੇ ਕੋਤਵਾਲੀ ਸੀ ਜਿਹਦੇ ਸਾਹਮਣੇ ਸਿਆਲਕੋਟ ਦਾ ਟਾਊਨ ਹਾਲ ਹੈ ਤੇ ਹੇਠ ਪੈਰਾਂ ਵਿਚ ਚਵ੍ਹਾਂ ਪਾਸੇ ਸ਼ਹਿਰ ਫੈਲਿਆ ਹੋਇਆ ਹੈ। ਕੋਤਵਾਲੀ ਦੇ ਇਹਾਤੇ ਤੋਂ ਬਾਹਰ ਹੀ ਬੁਢੇ ਟਾਂਗੇ ਵਾਲੇ ਨੇ ਘੋੜੀ ਨੂੰ ਰੋਕ ਲਿਆ।

ਮੈਂ ਕਿਹਾ “ਬਾਬਾ, ਅੰਦਰ ਲੈ ਚਲ।"

“ਨਾਂਹ ਪੁਤਰਾ !" ਜਿਸ ਤਰ੍ਹਾਂ ਹੈਰਾਨ ਹੋਕੇ ਉਸ ਮੈਨੂੰ ਕਿਹਾ।

(ਅਧੂਰੀ ਰਚਨਾ) ਮੈਂ ਬੁਢੇ ਟਾਂਗੇ ਵਾਲੇ ਦੀ ਇਸ ਨਿਕੀ ਨਾਂਹ ਤੇ ਜ਼ਿਆਦਾ ਵੀਚਾਰ ਕਰਨ ਦੀ ਕੋਸ਼ਸ਼ ਨਾ ਕੀਤੀ । ਮੈਂ ਟਾਂਗੇ ਤੋਂ ਉਤਰਿਆ, ਮੇਰੇ ਨਾਲ ਮੇਰੀ ਦੋਸਤ ਉਤਰੀ। ਅਸੀਂ ਆਪਣੀ ਅਖ਼ਬਾਰ ਤੇ ਰਿਸਾਲੇ ਟਾਂਗ ਵਿਚ ਹੀ ਰਖੇ ਤੇ ਅੰਦਰ ਜਾਣ ਲਈ ਕਦਮ ਹੀ ਪੁਟਿਆ ਸੀ ਕਿ ਟਾਂਗੇ ਵਾਲੇ ਨੇ ਸਾਨੂੰ ਰੋਕ ਲਿਆ । “ਹੇ ਪੁਤਰਾ ਇਹ ਕੀ ਚਦੀ ਧੀਆਂ ਵੀ ਇਸ ਚਾਰ ਦੀਵਾਰੀ ਅੰਦਚ ਗਈਆਂ ਹਨ । ਇਸੇ ਮਾਰੇ ਤੇ ਮੈਂ ਟਾਂਗਾ ਬਾਹਰ ਖੜਾ ਕੰਤਾ ਏ । “ਨਹੀਂ ਬਾਬਾ ਜੀ ਕੋਈ ਗਲ ਨਹੀਂ। ਇਤਨਾ ਵੀ ਕੀ ਡਰ ਹੋਇਆ ?? ਮੇਰੀ ਸਾਥਣ ਨੇ ਕਿਹਾ ਤੇ ਮੇਰੇ ਨਾਲ ਤੁਰਨ ਲਈ ਅਗੇ ਵਧੀ। ( ਨਾਂਹ ਪੁਤਰਾ ! ਇਹ ਤੇ ਮੈਂ ਨਹੀਂ ਕਦੀ ਹੋਣ ਦੇਣਾ ? ਤੋਬਾ ਉਸਤਫਾ ! ਤੇ ਫਿਰ ਉਸ ਨੇ ਅਰਬੀ ਵਿਚ ਕੁਝ ਪੜਿਆ । ਮੈਂ ਹਸ ਪਿਆ, ਮੇਰੀ ਦੋਸਤ ਹਸ ਪਈ ਤੇ ਅਸੀਂ ਅੰਗ੍ਰੇਜ਼ੀ ਵਿਚ ਫੈਸਲਾ ਕੀਤਾ ਕਿ ਮੈਂ ਇਕੱਲਾ ਹੀ ਅੰਦਰੋਂ ਹੋ ਆਂਦਾ ਹਾਂ । ਮੈਂ ਜ਼ਿਆਦਾ ਝੱਟ ਅੰਦਰ ਨਾ ਰਿਹਾ। ਜਿਸ ਆਦਮੀ ਨੇ ਮੈਨੂੰ ਬੁਲਾਇਆ ਸੀ, ਪਤਾ ਲਗਾ ਇਕ ਡੇਢ ਘੰਟੇ ਤਕ ਦਫ਼ਤਰ ਆਵੇਗਾ । ਉਡੀਣਾ ਅਸੀਂ ਨਾਸਿਬ ਨੇ ਸਮਝਿਆ। ਇਤਨੇ ਚਿਰ ਵਿਚ ਅਸੀਂ ਸੋਚਿਆ ਸਿਆਲਕੋਟ ਦੀ ਕਿਸੇ ਇਤਿਹਾਸਕ ਥਾਂ ਤੇ ਹੀ ਹੈ ਆਈਏ । ਟਾਂਗਾ ਜਦੋਂ ਕੋਤਵਾਲੀ ਦੀ ਢਕੀ ਤੋਂ ਹੇਠਾਂ ਉਤਰ ਰਿਹਾ ਸੀ ਮੇਰੀ ਦੋਸਤ ਨੇ ਮੈਨੂੰ ਅੰਗਰੇਜ਼ੀ ਵਿਚ ਦਸਿਆ ਕਿ ਬੁ ਟਾਂਗੇ ਵਾਲਾ ਉਸੇ ਸ਼ਹਿਰ ਦਾ ਰਹਿਣ ਵਾਲਾ ਸੀ, ਉਥੇ ਦੇ ਚਪੇ ਚਪੇ, ਪੋਟੇ ਪੋਤੇ, ਦਾ ਵਾਕਫ਼ ਨਜ਼ਰ ਆਉਂਦਾ ਸੀ ਤੇ ਇਕ-ਅਧੇ ਦਿਨ ਵਿਚ ਸਾਨੂੰ ਸਭ ਥਾਵਾਂ ਤੋਂ ਘਮਾ ਲਿਆਵੇਗਾ। “ਕਿਉਂ ਬਾਬਾ, ਹਮਜਾਗੋ ਸ਼ ਦਾ ਕਿੱਸਾ ਤੈਨੂੰ ਪਤਾ ਹੈ ? ਬੁਢਾ ਟਾਂਗੇ ਵ ਲਾ ਚੁਪ ਰਿਹਾ, ਜਿਸਤਰ੍ਹਾਂ ਉਸ ਸੁਣਿਆ ਹੀ ਨਾ ਹੋਏ । ਮੈਂ ਜ਼ਰਾ ਉਠ ਕੇ ਵੇਖਿਆ ਉਹਦੇ ਹੋਠ ਹਿਲ ਰਹੇ ਸਨ, ਉਹ ਕੁਝ ਪੜ ਰਿਹਾ ਸੀ । “ਬਾਬਾ ਜੀ, ਪਹਿਲੇ ਸਾਨੂੰ ਹਮਜ਼ਾਗੌਸ ਦੇ ਮਕਬਰੇ ਲੈ ਚਲੋ । ਫੇਰ ਮੇਰੇ ਦੋਸਤ ਨੇ ਕਿਹਾ। ਇਸ ਵਾਰ ਬਢੇ ਟਾਂਗੇ ਵਾਲੇ ਨੇ ਸਿਰ ਹਿਲਾ ਦਿਤਾ, ਪਰ ਉਹਦੇ ਹੋਂਠ ਉਸੇ ਤਰ੍ਹਾਂ ਕੁਝ ਸਿਰਮਨ ਜਿਹਾ ਕਰਦੇ ਰ ਸਨ । ਆਮ ਟਾਂਗੇ ਵਾਲਿਆਂ ਵਾਂਗ ਨਾ ਉਹ ਆਪਣੀ ਘੋੜੀ ਨੂੰ ਫ਼ਜ਼ਲ ( ਹਾਂ ਕਰਕੇ ਹਿਕ ਦਾ ਸੀ ਨਾ ਮਾਸੂਮ ਜਹੀਆਂ ਗਾਲਾਂ ਕਢਦਾ ਸੀ ਜਿਵੇਂ (ਤੇਰੇ ਦੇਣ ਵਾਲੇ ਨੂੰ ਚੋਰ ਲੈ ਜਾਣ ਓਏ . (ਓਏ ਤੈਨੂੰ ਸੱਪ ਖਾ ਗਿਆ, ਕੀ ਹੋ ਗਿਆ ? ਤੇ ਨਾ ਹੀ ਕਦੀ ਉਸ ਛਮਕ ਵਰਤੀ । ਮੈਨੂੰ ਜਾਪਦਾ ਹੈ ਉਹਦੇ ਕੋਲ ਛਮਕ ਸੀ ਹੀ ਨਹੀਂ । ਸਿਆਲਕੋਟ ਦੇ ਜਿਨਾਂ ਬਾਜ਼ਾਰਾਂ ਤੇ ਸੜਕਾਂ ਵਿਚੋਂ ਅਸੀਂ ਗੁਜ਼ਾਰੇ,ਕਾਫ਼ੀ ਬੇਰੌਣਕ ਤੇ ਵੀਰਨ ਜਹੇ ਸਨ । ਬੁਡਾ ਟਾਂਗੇ ਵਾਲਾ ਬੜੀ ਸੁਚੱਜੀ ਤਰਾਂ ਇਹਤਿਆਤ ਨਾਲ ਟਾਂਗਾ ਚਲਾ ਰਿਹਾ ਸੀ, ਜਿਵੇਂ ਉਹਦੀ ਇਹ ਕੋਸ਼ਸ਼ ਮੀ ਹਰ ਹਿਚਕੋਲੇ ਤੋਂ ਸਾਨੂੰ ਬਚਾ ਲੀਤਾ ਜਾਏ । ਇਕ ਹੋਰ ਢਕੀ ਅਸੀਂ ਉਤਰੇ, ਫੇਰ ਇਕ ਮੋੜ ਮੁੜਕ, ਇਕ ਪੁਲ ਤੋਂ ਟਪ, ਕੁਝ ਖੇਤ ਆਏ, ਜਿਸ ਤਰਾਂ ਸ਼ਹਿਰ ਖ਼ਤਮ ਹੋ ਰਿਹਾ ਸੀ, ਅਸੀਂ ਹਮਜ਼ਾਗੋਂ ਸ ਦੇ ਮਕਬਰੇ ਤੇ ਪੁਜ ਗਏ । ਹਮਜ਼ਾਗੌ ਸ ਦੇ ਮਕਬਰੇ ਦੇ ਨਾਲ ਹੀ ਬਿਲਕੁਲ ਬੇਰੀ ਸਾਹਿਬ ਦਾ ਗੁਰਦੁਆਰਾ ਸੀ, ਜਿਹਦੇ ਪਿਛੋਕੜ ਕਈ ਸ਼ਹੀਦਾਂ ਦੀਆਂ ਸਮਾਧਾਂ ਹਨ । ਇਕ ਤਲਾਬ, ਤਿੰਨ ਚਾਰ ਗੇੜ ਖੂਹ ਹਨ, ਅੰਬਾਂ ਦੇ ਘਣੇ ਬੂਟੇ ਜਿਨਾਂ ਹੇਠ ਲੋਕੀ ਬੈਣੇ, ਲਟੇ, ਪੜ ਰਹੇ, ਖਾ ਰਹੇ, ਖੇਡ ਰਹੇ, ਸੌ ਰਹੇ ਸਨ । ਪਹਿਲਾਂ ਮੈਂ ਬੇਰੀ ਸਾਹਿਬ ਦੇ ਗੁਰਦੁਆਰੇ ਅੰਦਰ ਗਿਆ । ਅੰਦਰ ਇਕ ਬੜੀ ਸਾਰੀ ਸਿਲ ਉਤੇ ਗੁਰੂ ਨਾਨਕ ਤੇ ਹਮਜ਼ਾਰੋਂਸ ਦੀ ਵਾਰਤਾਲਾਪ ਲਿਖੀ ਹੋਈ ਸੀ। | ਪੀਰ ਹਮਜ਼ਾ ਗੌਸ ਆਪਣੇ ਜ਼ਮਾਨੇ ਦਾ ਮੰਨਿਆ ਪੁਨਿਆਂ ਫ਼ਕੀਰ ਸੀ। ਜੋ ਕੋਈ ਉਹਦੀ ਦਰਗਾਹ ਵਿਚ ਜਿਹੜੀ ਵੀ ਮੁਰਦੇ ਲੈ ਕੇ ਜਾਂਦਾ ਉਹਦੀ ਪੂਰੀ ਹੋ ਜਾਂਦੀ । ਕਦੀ ਕੋਈ ਓਥੋਂ ਖ਼ਾਲੀ ਨਹੀਂ ਸੀ ਮੁੜਿਆ । ਇਕ ਵਾਰ ਇਕ ਔਰਤ ਪੀਰ ਜੀ ਦੇ ਦਰਬਾਰ ਵਿਚ ਹਾਜ਼ਰ ਹੋਈ ਤੇ ਗਿੜਗਿੜਾ ਕੇ ਫ਼ਰਿਆਦ ਕੀਤੀ ਕਿ ਉਹਦੇ ਘਰ ਔਲਾਦ ਨਹੀਂ ਹੁੰਦੀ । ਪੀਰ ਸਾਹਿਬ ਪਸੀਜੇ ਤੇ ਕਿਹਾ “ਤੇਰੇ ਘਰ ਦੋ ਬਚੇ ਹੋਣਗੇ, ਇਕ ਆਪਣੇ ਕੋਲ ਰੱਖ ਲਈਂ ਤੇ ਇਕ ਸਾਡੇ ਦਰਬਾਰ ਵਿਚ ਖਿਦਮਤ ਲਈ ਭੇਜ ਦਈਂ ਔਰਤ ਨੇ ਇਕਰਾਰ ਕੀਤਾ। ਤੇ ਲਖ ਲਖ ਸ਼ੁਕਰ ਗੁਜ਼ਾਰ ਕੇ ਘਰ ਮੁੜੀ। ਬਹੁਤ ਚਿਰ ਨਹੀਂ ਗੁਜ਼ਰਿਆ ਕਿ ਪੀਰ ਦੀ ਅਸੀਸ ਸਿਧ ਹੋਈ ਤੇ ਉਸ ਯਾਦਕ ਦੇ ਘਰ ਬਚਿਆਂ ਦਾ ਜੋੜਾ ਜੰਮਿਆਂ । | ਇਸ ਤਰਾਂ ਕਹਾਣੀ ਅਗੇ ਚਲਦੀ ਸੀ। ਵੇਖ ਸੁਣਕੇ ਜਦੋਂ ਅਸੀਂ ਗੁਰਦੁਆਰੇ ਤੋਂ ਬਾਹਰ ਨਿਕਲੇ, ਬੁਢਾ ਟਾਂਗੇ ਵਾਲਾ ਸਾਨੂੰ ਹਮਜ਼ਾਗੌਸ ਦੇ ਮਕਬਰੇ ਲੈ ਗਿਆ। ਇਕ ਪੁਰਾਣੀ ਮਜ਼ਾਰ ਸੀ, (ਜਹਦਾ ਛਤ ਅਜੇ ਤੀਕ ਪਾਟਾ ਹੋਇਆ ਹੈ । ਇਰਦ ਗਿਰਦ ਲਹਾਂਦੇ ਖੇਤ ਹਨ । ਕੋਲ ਗੇੜੂ ਖੂਹ ਵਗ ਰਿਹਾ ਸੀ। ਮਜ਼ਾਰ ਨੂੰ ਵੇਖ, ਅਸੀਂ ਬਾਹਰ ਖੂਹ ਦੇ ਪਾਣੀ ਨਾਲ ਖੇਡਣ ਲਗ ਗਏ । ਕਿਤਨਾ ਚਿਰ ਅਸੀਂ ਖੂਹ ਗੇੜਦੇ ਰਹੇ, ਪਾਣੀ ਪੀਂਦੇ ਰਹੇ, ਇਕ ਦੂਜੇ ਤੇ ਛਿਟਾਂ ਪਾਂਦੇ ਰਹੇ, ਨਸਦੇ ਰਹੇ, ਛੁਪਦੇ ਰਹੇ, ਲਭਦੇ ਰਹੇ । ਅਖੀਰ ਅਸੀਂ ਪਰੇ ਖੇਤਾਂ ਵਲ ਚਲੇ ਗਏ । ਅਸੀਂ ਕੁਝ ਤਰਾਂ ਖਰੀਦੀਆਂ, ਖੀਰੇ ਖਰੀਦੇ, ਖ਼ਰਬੂਜ਼ੇ ਖਰੀਦੇ ਤੇ ਲਦੇ ਹੋਏ ਮਜ਼ਾਰ ਵਲ ਵਾਪਸ ਆਏ। ਬੁਢਾ ਟਾਂਗੇ ਵਾਲਾ ਅਜੇ ਵੀ ਮਜ਼ਾਰ ਅੰਦਰ ਸੀ। ਕਾਫ਼ੀ ਦੇਰ ਬਾਅਦ ਜਦੋਂ ਬੁਢਾ ਟਾਂਗੇ ਵਾਲਾ ਬਾਹਰ ਆਇਆ, ਉਹਦੀਆਂ ਅਖਾਂ ਲਾਲ ਸਨ, ਉਹਦੀ ਦੁਧ ਚਿਟੀ ਦਾਹੜੀ ਵਿਚ ਅਜੇ ਤੀਕ ਅਬਰੁ ਲਟਕੇ ਹੋਏ ਸਨ । ਸਾਫੇ ਦੇ ਲੜ ਨਾਲ ਉਹ ਆਪਣੀਆਂ ਅੱਖਾਂ ਨੂੰ, ਆਪਣੀ ਦਾਹੜੀ ਨੂੰ ਸਾਫ ਕਰੋ ਰਿਹਾ ਸੀ। ਮਜ਼ਾਰ ਤੋਂ ਨਿਕਲ ਕੇ ਇਕ ਵਾਰ ਫੇਰ ਉਸ ਨੇ ਚਾਰ ਦੀਵਾਰੀ ਤੇ ਮਥਾ ਰਗੜਿਆ ਤੇ ਕਿਤਨਾ ਚਿਰ ਨਕ ਨਾਲ ਲੀਕਾਂ ਕਢਦਾ ਰਿਹਾ। ਅਸੀਂ ਬਿਨਾਂ ਛਿੱਲੇ ਕਟੇ ਦੇ ਪੂਰਾ ਪੂਰਾ ਖੀਰਾ ਖਾ ਰਹੇ ਸਾਂ ਕਿ ਬਢਾ ਟਾਂਗੇ ਵਾਲਾ ਸਾਡੇ ਕੋਲ ਆਇਆ । “ਨਾਂਹ ਬਚਿਓ, ਤੋਬਾ ਉਸਤਫਾ, ਇਹ ਕੀ ਕਰ ਰਹੇ ਹੋ ? ਇਕ ਦਮ ਉਹ ਘਬਰਾ ਜਿਹਾ ਗਿਆ। ਸਾਥੋਂ ਉਸ ਨੇ ਖੀਰੇ ਸੁਟਵਾਏ, ਤਰਾਂ ਜਾਕੇ ਜ਼ਿਮੀਂਦਾਰ ਨੂੰ ਵਾਪਸ ਕੀਤੀਆਂ ਤੇ ਖ਼ਰਬੂਜੇ ਚੁਕ ਕੇ ਟਾਂਗੇ ਵਿਚ ਲੈ ਆਇਆ। ਬੁਢਾ ਟਾਂਗੇ ਵਾਲਾ ਸਾਰੇ ਦਾ ਸਾਰਾ ਵਕਤ ਚਾਪ ਸੀ, ਹਲਕਾ ਫੁਲ ਜਿਹਾ, ਉਹਦੀਆਂ ਅਖਾਂ ਅਧ ਖੁਲੀਆਂ ਜਹੀਆਂ ਅਧਮੀਟੀਆਂ ਜਹੀਆਂ, ਇਕ ਸਰੂਰ ਵਿਚ, ਇਕ ਨਸ਼ੇ ਵਿਚ ਜਿਸ ਤਰ੍ਹਾਂ ਝੂਲ ਰਿਹਾ ਸੀ ‘ਤੁਹਾਡੇ ਵਰਗੇ ਮਲਕ ਬਚਿਆਂ ਨੂੰ ਇਹ ਖੀਰੇ ਤਰਾਂ ਕਿਥੇ ਪਚਦੇ ਨੇ ? ਫੇਰ ਨਾ ਤੁਸੀਂ ਉਹਨਾਂ ਦੇ ਛਿਲੜ ਲਾਹੇ, ਨਾਹ ਤੁਹਾਡੇ ਕੋਲ ਕੋਈ ਲੂਣ ਸੀ ” ਟਾਂਗਾ ਚਲਾਣ ਵੇਲੇ ਬੁਢੇ ਟਾਂਗੇ ਵਾਲੇ ਨੇ ਇਕ ਅਤਿ ਨਿਘੇ ਬਜ਼ੁਰਗ ਦੇ ਅੰਦਾਜ਼ ਵਿਚ ਕਿਹਾ। ਟਾਂਗਾ ਟੁਰ ਪਿਆ ਤੇ ਕਦਮ ਕਦਮ ਤੇ ਬੁਢਾ ਸਾਨੂੰ ਨਿਕੀਆਂ ਨਿਕੀਆਂ ਗਲਾਂ ਦਸਦਾ ਰਿਹਾ | ਸਾਡੇ ਵੀ ਬਾਬਾ ਜੀ, ਬਾਬਾ ਜੀ, ਕਰਦੇ ਮੂੰਹ ਨਹੀਂ ਸਨ ਸਕਦੇ । “ਇਹ ਮੁੰਡਿਆਂ ਦਾ ਸਕੂਲ ਏ । “ਤੇ ਜਿਹੜੇ ਓਥੋਂ ਪਾਸ ਹੋ ਜਾਂਦੇ ਹਨ ਇਥ ਆਕੇ ਪੜਦੇ ਹਨ, ਜ਼ਰਾ ਅਗੇ ਜਾ ਕੇ ਇਕ ਕਾਲਜ ਵਲ ਇਸ਼ਾਰਾ ਕਰਦੇ ਹੋਏ ਉਸ ਦਸਿਆ । “ਇਹ ਭੇਰੋ ਦਾ ਮੰਦਰ ਏ। ਕਿਹਦਾ ਬਾਬਾ ਜੀ ?? ਮੇਰੀ ਦੋਸਤ ਨੇ ਸੁਣਿਆ ਨਹੀਂ ਸੀ। ਭੈਰੋ ਦਾ ਬੇਟੀ, ਹਿੰਦੂ ਔਰਤਾਂ ਇਥੇ ਆਕੇ ਮੰਨਤ ਮੰਨਦੀਆਂ ਨ ਤੇ ਜੇ ਉਹਨਾਂ ਦੇ ਘਰ ਔਲਾਦ ਨਾ ਹੋਏ ਤੇ ਜ਼ਰੂਰ ਬੱਚਾ ਹੋ ਜਾਂਦਾ ਏ । ਇਹ ਵੇ ਯਤੀਮਖ਼ਾਨਾ, ਟਾਂਗਾ ਤੁਰਿਆ ਜਾ ਰਿਹਾ ਸੀ, -ਪਿਓ ਮਹਿੱਟਰ ਬਚੇ ਇਥੇ ਰਹਿੰਦੇ ਵੀ ਨੇ ਤੇ ਪੜਦੇ “ਇਹ ਵੇ ਕੁੜੀ ਬਾਗ਼, ਪੁਲ ਪ ਕੇ ਅਸੀਂ ਸ਼ਹਿਰ ਦੇ ਨੇੜੇ ਪੁਜ ਰਹੇ ਸਾਂ, “ਕਹਿੰਦੇ ਨੇ ਇਕ ਕੰਵਰੀ ਕੰਜਕ ਨੂੰ ਇਥੋਂ ਦੇ ਇਕ ਰਾਜੇ ਨੇ ਜ਼ਿੰਦਾ ਇਸ ਥਾਂ ਗਡਵਾ ਦਿਤਾ ਸੀ । ਤਾਹੀਓ ਤੇ ਮਾਰ ਵਗੀ ਹੋਈ ਏ, ਨਹੀਂ ਤੇ ਚੰਗਾ ਭਲਾ ਇਹ ਸ਼ਹਿਰ ਸੀ । ਪੂਰਨ ਭਗਤ ਵਰਗੇ ਦੇਵਤੇ ਇਥੇ ਪੈਦਾ ਹੋਏ ( ਬਦ ਅਸੀਸ ਏ ਇਸ ਸ਼ਹਿਰ ਨੂੰ ਬਚਿਆਂ ਦੀ ਬਦ ਅਸੀਸ । ਸ਼ਹਿਰ ਵੜਦੇ ਹੀ ਇਕ ਮਿਟੀ ਦੇ ਬਰਤਨਾਂ ਤੇ ਖਿਝੂਣਿਆਂ ਦੀ ਦੁਕਾਨ ਆਈ । ਮੇਰੀ ਦੋਸਤ ਨੇ ਟਾਂਗਾ ਖੜਾ ਕਰਨ ਲਈ ਕਿਹਾ । ਬਚਾ ਟਾਂਗੇ ਵਾਲਾ ਵੀ ਆਪਣੀ ਘੋੜੀ ਨੂੰ ਸੌਪ-ਮਣੀ ਕਰਕੇ ਸਾਡੇ ਨਾਲ ਦੁਕਾਨ ਵਲ ਆ ਗਿਆ । ਆਪਣੀ ਰਸੀ ਰਈ ਸੂਝ ਤੇ ਪਕੇ ਹੋਏ ਤਜਰਬੇ ਨਾਲ ਉਸ ਸਾਨੂੰ ਠੋਕ ਵਜਾ ਕੇ ਸਭ ਚੀਜ਼ਾਂ ਹੋਣ ਦਿਤੀਆਂ । ਲੜ ਝਗੜ ਕ ਘਟ ਤੋਂ ਘਟ ਪੈਸੇ ਦਿਵਾਏ । ਜਦੋਂ ਅਸੀਂ ਟਾਂਗੇ ਵਿਚ ਆਕੇ ਬੈਠੇ ਉਹ ਇਕ ਵਾਰ ਫੇਰ ਦਕਨ ਵਲ ਚਲਾ ਗਿਆ । ਜਦੋਂ ਉਹ ਵਾਪਸ ਆਇਆ, ਉਸ ਕੋਲ ਨਿਕੇ ਨਿਕੇ ਰੰਗ ਬਰੰਗੇ ਖਣੇ ਸਨ, ਇਕ ਨਿੱਕੀ ਜਿਹੀ ਵਲਟੋਈ, ਇਕ ਨਿੱਕਾ ਜਿਹਾ ਤਵਾ, (cਕ ਹਕੀ, ਇਕ ਚਕਲਾ, ਇਕ ਵੇਲਣਾ ਤੇ ਹੋਰ ਕਿਤਨੇ ਕੁਝ ਤੇ ਆਣ ਕੇ ਸਾਨੂੰ ਦੇ ਦਿੱਤੇ। ਮੈਂ ਆਪਣੀ ਦੋਸਤ ਤੋਂ ਅੰਗਰੇਜ਼ੀ ਵਿਚ ਪੁਛਿਆ ਕਿ ਕੀ ਉਸਨੇ ਬੁਢੇ ਟਾਂਗੇ ਵਾਲੇ ਨੂੰ ਦਸਿਆ ਸੀ ਕਿ ਉਹਦੀ ਇਕ ਬਚੀ ਨਹੀਂ, ਇਹਦਾ ਜ਼ਿਕਰ ਬਿਲਕੁਲ ਨਹੀਂ ਆਇਆ। ਅਸੀਂ ਖੈਰ ਇਹਦਾ ਕੋਈ ਜ਼ਿਆਦਾ ਖ਼ਿਆਲ ਨਾ ਕੀਤਾ। ਤੇ ਇਹ ਸੋਚ ਕੇ ਕਿ ਬਚੇ ਲਈ ਇਕ ਚੀਜ਼ ਜਿਹੜੀ ਅਸੀਂ ਭਲ ਰਹੇ ਸਾਂ ਚੰਗਾ ਹੋਇਆ ਜੋ ਟਾਂਗੇ ਵਾਲੇ ਨੇ ਯਾਦ ਕਰਵਾ ਦਿਤੀ ਹੈ, ਚੁਪ ਰਹੇ । ਟਾਂਗਾ ਟੁਰ ਪਿਆ। ਟਾਂਗਾ ਫੇਰ ਸਬਜ਼ੀ ਮੰਡੀ ਤੋਂ ਗੁਜ਼ਰਿਆ, ਫੇਰ ਕਿਲੇ ਵਰਗੀ ਚੜਾਈ ਚੜਿਆ, ਫੇਰ ਕੋਤਵਾਲੀ ਦੇ ਬਾਹਰ ਗਟ ਤੇ ਰੁਕਿਆ, ਫੇਰ ਮੈਂ ਇਕੱਲਾ ਉਤਰਿਆ ਤੇ ਤੇਜ਼ ਤੇਜ਼ ਫੇਰ ਅੰਦਰ ਚਲਾ ਗਿਆ । ਮੇਰੀ ਦੋਸਤ ਬਾਹਰ ਟਾਂਗੇ ਵਿਚ ਹੀ ਸੀ । ਕੋਈ ਅੱਧਾ ਘੰਟਾ ਮੈਂ ਅੰਦਰ ਲਾ ਕੇ ਬਾਹਰ ਆਇਆ ਤੇ ਆਹਿਸਤਾ ਜਹੇ ਆਪਣੀ ਸਾਥਣ ਨੂੰ ਦਸਿਆ ਕਿ ਉਹ ਲੋਕ ਉਂਝ ਹੀ ਟਿਲ-ਮਿਲ ਕਰ ਰਹੇ ਸਨ । ਉਹਨਾਂ ਦਾ ਮਤਲਬ ਸੀ ਕਿ ਉਹਨਾਂ ਦੀ ਤਲੀ ਤੇ ਕੁਝ ਧਰਿਆ ਜਾਵੇ । ਮੇਰੇ ਦੋਸਤ ਦੇ ਅਸੂਲ ਕੁੱਝ ਸਖ਼ਤ ਕਿਸਮ ਦੇ ਹਨ। ਅਸੀਂ ਸੋਚ ਹੀ ਰਹੇ ਸਾਂ ਕਿ ਬੁਢਾ ਟਾਂਗੇ ਵਾਲਾ ਕੜਕ ਉਠਿਆ, ਪੈਸੇ ਨਾ ਖਨਜ਼ੀਰ ਦਿਆਂ ਉਹਨਾਂ ਦੇ ਮੂੰਹ ਵਿਚ, ਟੁਰ ਪੁਤਰਾ ਤੇ ਮੇਰੇ ਨਾਲ । ਮੈਂ ਗੋੜ ਕੇ ਨਾ ਕੰਮ ਕਰਵਾਵਾਂ ਇਨਾਂ ਲੁਚਿਆਂ ਤੋਂ। ਬੁਢਾ ਟਾਂਗੇ ਵਾਲਾ ਮੇਰੇ ਨਾਲ ਅੰਦਰ ਚਲਾ ਗਿਆ। ਇਕ ਉਹਦੇ ਪਿੰਡ ਦਾ ਆਦਮੀ ਉਥੇ ਨੌਕਰ ਸੀ। ਉਸ ਨੂੰ ਫੜਕੇ ਉਸ ਪੰਜਾਂ ਮਿੰਟਾਂ ਵਿਚ ਸਾਰਾ ਕੰਮ ਕਰਵਾਇਆ ਤੇ ਅਸੀਂ ਵਾਪਸ ਆ ਗਏ । ਟਾਂਗਾ ਅਜੇ ਟੁਰਿਆ ਹੀ ਸੀ ਕਿ ਇਕ ਦਮ ਘੋੜੀ ਨੂੰ ਬੁਢੇ ਟਾਂਗੇ ਵਾਲੇ ਨੇ ਰੋਕ ਲਿਆ ਤੇ ਅਖ ਪਲਕਾਰੇ ਵਿਚ ਇਕ ਬਿਜਲੀ ਦੀ ਤੇਜ਼ੀ ਨਾਲ ਉਹ ਕੜਕ ਦਾ ਚਿੰਘਾੜਦਾ ਪਾਰ ਅੰਬੀ ਦੇ ਬੜੇ ਹੇਠ ਖੜੋਤੇ ਇਕ ਨੌਜਵਾਨ ਤੇ ਜਾ ਕੇ ਵਸ ਪਿਆ ਤੇ ਸਾਡੇ ਦੇਖਦਿਆਂ ਦੇਖਦਿਆਂ ਉਸ ਨੂੰ ਕੁਟ ਮਾਰ ਪਿਟ ਕੇ ਵਾਪਸ ਆ ਗਿਆ। ਅਸੀਂ ਹੈਰਾਨ ਪਰੇਸ਼ਾਨ ਸਾਂ ਕਿ ਹੋ ਕੀ ਗਿਆ ਏ । ਮੇਰੀ ਦੋਸਤ ਨੇ ਮੈਨੂੰ ਦਸਿਆ ਉਹ ਮੁੰਡਾ ਚਿਰੋਕਣਾ ਟਾਂਗੇ ਦੇ ਅਗੇ ਪਿੱਛੇ ਪਾਇਲਾਂ ਪਾਂਦਾ ਪਿਆ ਸੀ, ਜਿਸਦੀ ਉਹਨੇ ਕੋਈ ਪਰਵਾਹ ਨਾ ਕੀਤੀ । ਫਿਰ ਬੁਢੇ ਟਾਂਗੇ ਵਾਲੇ ਨੇ ਸਾਨੂੰ ਦਸਿਆ ਕਿ ਜਦੋਂ ਟਰਨ ਲਗਾ ਸੀ ਤਾਂ ਉਸ ਪਾਨ ਖਾ ਰਹੇ ਲਫੰਗੇ ਨੇ ਕੋਈ ਕ ਬੋਲ ਬੋਲਿਆ ਸੀ। “ਜਹੇ ਆਦਮੀਆਂ ਨੂੰ ਬੇਟੀ ਪਹਿਲੇ ਹਥ ਹੀ ਛਿਤਰ ਮਾਰਨਾਂ ਚਾਹੀਦਾ ਏ। ਬਢੇ ਟਾਂਗੇ ਵਾਲੇ ਨੇ ਮੇਰੀ ਸਾਬਣ ਨੂੰ ਸਮਝਾਇਆ “ਠੀਕ ਏ ਬਾਬਾ ਜੀ, ਪਰ ਕਿਹਦੇ ਕਿਹਦੇ ਆਦਮੀ ਗਲ ਪਏ, ਇਸ ਨਿਕੇ ਜਹੇ ਜਵਾਬ ਵਿਚ ਮੇਰੀ ਸਾਬਣ ਨੇ ਸਾਡੇ ਸਮਾਜ ਦੇ ਅਖਲਾਕ ਦਾ ਇਨ ਬਿਨ ਨਕਸ਼ਾ ਖਿੱਚ ਦਿਤਾ। “ਆਹੋ ਖਤਰਾ ! ਤੇ ਵੀ ਸਚ ਕਹਿੰਦੀ ਏਂ। ਜਿਸ ਤਰਾਂ ਬੋਲਦਿਆਂ ਬੋਲਦਿਆਂ ਬਾਢੇ ਟਾਂਗੇ ਵਾਲੇ ਨੂੰ ਗਚ ਆ ਗਿਆ ਹੋਵੇ । ਕੁਝ ਚਿਰ ਬਾਅਦ ਫੇਰ ਮੈਂ ਵਖਿਆ ਉਹਦੇ ਹੋਠ ਮੁੜ ਹਿਲ ਰਹੇ ਸਨ । ਉਸ ਨੇ ਫਿਰ ਕੁਝ ਪੜਨਾ ਸ਼ੁਰੂ ਕਰ ਦਿਤਾ ਸੀ। ਕੋਤਵਾਲੀ ਦੀ ਢਕੀ ਲਹਿਕੇ ਬੁਢਾ ਟਾਂਗੇ ਵਾਲਾ ਸਾਨੂੰ ਬਾਜ਼ਾਰ ਲੈ ਗਿਆ ਜਿਥੋਂ ਸਾਨੂੰ ਖੇਡਾਂ ਦਾ ਸਾਮਾਨ ਕੁਝ ਖਰੀਦਨਾ ਸੀ । ਜਿਹੜਾ ਸਾਡਾ ਇਹ ਖ਼ਿਆਲ ਸੀ ਕਿ ਸਿਆਲਕੋਟ ਵਿਚ ਵਡੇ ਭਾਰੇ ਕਾਰਖ਼ਾਨੇ ਹੋਣਗੇ, ਬਾਬੇ ਨੇ ਦਸਿਆ ਗ਼ਲਤ ਸੀ। ਏਥੇ ਹਰ ਗਲੀ ਹਰ ਘਰ ਵਿਚ ਕੁਝ ਨਾ ਕੁਝ ਚੀਜ਼ ਬਣਦੀ ਹੈ ਤੇ ਫੇਰ ਵਡੀਆਂ ਵਡੀਆਂ ਦੁਕਾਨਾਂ ਤੇ ਬਾਹਰ ਘਲੀ ਜਾਂਦੀ ਹੈ। ਸਾਨੂੰ ਕੁਝ ਬੈਡਮਿੰਟਨ ਦੀਆਂ ਚਿੜੀਆਂ, ਕੁਝ ਬੱਲੇ ਤੇ ਇਸ ਤਰ੍ਹਾਂ ਦਾ ਨਿਕ-ਸੁਕ ਖਰੀਦਣਾ ਸੀ। ਬੁਢਾ ਟਾਂਗੇ ਵਾਲਾ ਸਾਨੂੰ ਆਪਣੇ ਇਕ ਜਾਣ-ਪਛਾਣੂ ਦੇ ਲੈ ਗਿਆ ਤ ਭੋਹ ਦੇ ਭਾ ਮਾਲ ਨਾਲ ਟਾਂਗਾ ਭਰ ਲਿਆ। ਬੜੀ ਮੁਸ਼ਕਲ ਨਾਲ ਅਸੀਂ ਅਧਾ ਰਖਵਾਇਆ ਤੇ ਅਧਾ ਵਾਪਸ ਕੀਤਾ। ਕਰਦਿਆਂ ਕਰਦਿਆਂ ਕੋਈ ਇਕ ਵਜ ਗਿਆ ਸੀ, "ਕਿਉਂ ਬਚਿਓ ਤੁਹਾਨੂੰ ਹੁਣ ਭੁਖ ਲਗੀ ਹੋਣੀ ਏ?" ਬੁਢੇ ਟਾਂਗੇ ਵਾਲੇ ਨੇ ਸਾਥੋਂ ਪੁਛਿਆ। "ਨਹੀਂ ਬਾਬਾ ਜੀ! ਤੁਸੀਂ ਥੋੜਾ ਜਿਹਾ ਸਾਨੂੰ ਸ਼ਹਿਰ ਹੋਰ ਵਿਖਾ ਲਵੋ ਤੇ ਫੇਰ ਅਸੀਂ ਵਾਪਸ ਚਲਾਂਗੇ।"  "ਚੰਗੀ ਗਲ, ਬਹੁਤ ਚੰਗੀ ਗਲ।" ਜਿਸ ਤਰਾਂ ਮੇਰੀ ਸਾਥਣ ਨੇ ਬਾਬੇ ਦੇ ਦਿਲ ਦੀ ਗਲ ਕਹੀ ਹੁੰਦੀ ਹੈ! ਉਹ ਫੁਲ ਜਿਹਾ ਗਿਆ। ਨਿਕੇ ਨਿਕੇ ਬਾਜ਼ਾਰ ਸੜਕਾਂ ਘੁੰਮਦਾ ਟਾਂਗਾ ਚਲਦਾ ਗਿਆ, ਚਲਦਾ ਗਿਆ ਤੇ ਬੁਢਾ ਟਾਂਗੇ ਵਾਲਾ ਸਾਨੂੰ ਨਿਕਆਂ ਨਿਕੀਆਂ ਗਲਾਂ ਆਪਣੇ ਸ਼ਹਿਰ ਦੀਆਂ ਦਸਦਾ ਰਿਹਾ। ਕੁਝ ਚਿਰ ਬਾਅਦ ਅਸੀਂ ਵੇਖਿਆ ਘੋੜੀ ਜ਼ਰਾ ਹੌਲੀ ਹੋ ਰਹੀ ਸੀ ਤੇ ਟਾਂਗੇ ਵਾਲਾ ਵੀ ਚੁਪ ਹੁੰਦਾ ਜਾ ਰਿਹਾ ਸੀ, ਤੇ ਫੇਰ ਇਕ ਥਾਂ ਆ ਕੇ ਘੋੜੀ ਖੜੋ ਗਈ। ਬੁਢੇ ਟਾਂਗੇ ਵਾਲੇ ਨੇ ਇਕ ਨਜ਼ਰ ਸਾਡੇ ਵਲ ਵੇਖਿਆ। ਫੇਰ ਉਹ ਟਾਂਗੇ ਤੋਂ ਹੇਠ ਲਹਿ ਗਿਆ। ਤੇ ਉਸ ਨੇ ਫਿਰ ਇਕ ਵਾਰ ਸੜਕ ਤੇ ਖੜੋ ਕੇ ਸਾਡੇ ਵਲ ਵੇਖਿਆ। ਜਿਸ ਤਰਾਂ ਕਿ ਉਹ ਝਿਜਕ ਰਿਹਾ ਹੋਵੇ। ਅਸੀਂ ਵੀ ਚੁਪ ਸਾਂ, ਉਹ ਵੀ ਚੁਪ ਸੀ। ਅਖ਼ੀਰ ਉਸ ਨੇ ਕਿਹਾ, "ਬਚਿਓ, ਮੈਂ ਹੁਣੇ ਖਲੋਤਾ ਖਲੋਤਾ ਆਇਆ।" ਕੋਈ ਦਸ ਮਿੰਟ ਬਾਅਦ ਟਾਂਗੇ ਵਾਲਾ ਵਾਪਸ ਆਇਆ। ਅਸੀਂ ਸੋਚਿਆ ਉਹ ਖਾਣ ਗਿਆ ਸੀ ਤਦੇ ਏਨਾਂ ਝਕ ਰਿਹਾ ਸੀ। ਨਿਕੀ ਜਿਹੀ ਇਕ ਬੁਝਕੀ ਉਸ ਨੇ ਇਸ ਵਾਰ ਆਪਣੇ ਨਾਲ ਲਿਆਂਦੀ ਜਿਸ ਨੂੰ ਆਪਣੇ ਕੋਲ ਰਖਕੇ ਉਹ ਸਟੇਸ਼ਨ ਵਲ ਚਲ ਪਿਆ। ਸਟੇਸ਼ਨ ਤੇ ਪੁਜ ਕੇ ਅਸੀਂ ਖਾਣੇ ਲਈ ਕਿਹਾ। ਇਤਨੇ ਚਿਰ ਵਿਚ ਬੁਢਾ ਟਾਂਗੇ ਵਾਲਾ ਸਾਡਾ ਸਾਮਾਨ ਵੇਟਿੰਗ ਰੂਮ ਵਿਚ ਲਿਆ ਕੇ ਰਖ ਰਿਹਾ ਸੀ। ਜਦੋਂ ਸਮਾਨ ਆ ਗਿਆ, ਉਸ ਨੇ ਬਾਹਰੋਂ ਸਬਜ਼ੀ ਵਾਲੇ ਤੋਂ ਇਕ ਪਛੜਾ ਲੈ ਕੇ ਅਤੇ ਕੋਮਲਤਾ ਤੇ ਸਲੀਕੇ ਨਾਲ ਨਿਕੀਆਂ ਨਿੱਕੀਆਂ ਚੀਜ਼ਾਂ ਨੂੰ ਸਾਂਭਣਾ ਸ਼ੁਰੂ ਕਰ ਦਿਤਾ ( ਇਤਨੇ ਚਿਰ ਵਿਚ ਸਾਡਾ ਖਾਣਾ ਆ ਗਿਆ ਸੀ। ਅਸੀਂ ਵੇਖਿਆ ਕਿ ਸਾਹਮਣੇ ਬਾਜ਼ਾਰ ਵਿਚੋਂ ਦੋ ਲਸੀ ਦੇ ਗਲਾਸ ਫੜੀ ਕੁਝ ਚਿਰ ਬਾਅਦ ਬੁਢਾ ਟਾਂਗੇ ਵਾਲਾ ਆ ਰਿਹਾ ਸੀ। ਖਾਣਾ ਖਾ ਕੇ ਅਸੀਂ ਟਾਂਗੇ ਵਾਲੇ ਦਾ ਰਲਕੇ ਦੋਹਾਂ ਨੇ ਅੰਗ੍ਰੇਜ਼ੀ ਵਿਚ ਹਿਸਾਬ ਕੀਤਾ ਤੇ ਮੇਰੀ ਦੋਸਤ ਨੇ ਦਸ ਰੁਪੈ ਕਢਕੇ ਬੁਢੇ ਟਾਂਗੇ ਵਾਲ ਵਲ ਵਧਾਂਦੇ ਹੋਏ ਕਿਹਾ, "ਬਾਬਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।" "ਹਾਂ ਬਾਬਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ," ਮੈਂ ਵੀ ਬਾਬੇ ਦਾ ਮਿਠਾ ਕਰਜ਼ ਉਤਾਰਨ ਦੀ ਕੋਸ਼ਸ਼ ਕੀਤੀ। ਬੁਢਾ ਟਾਂਗੇ ਵਾਲਾ ਜਿਥੇ ਖੜੋਤਾ ਸੀ ਉਥੇ ਹੀ ਜੰਮ ਗਿਆ। ਇਕ ਘੜੀ ਦੀ ਘੜੀ ਲਈ ਜਿਸ ਤਰ੍ਹਾਂ ਉਹ ਬੇਹੋਸ਼ ਹੋ ਗਿਆ ਹੋਵੇ । ਫਿਰ ਉਹਦੀਆਂ ਅੱਖਾਂ ਵਿਚੋਂ ਅਥਰੂਆਂ ਦੀ ਇਕ ਝਲਾਰ ਵਗ ਪਈ । ਭੁਬਾਂ ਮਾਰਕੇ ਉਹ ਰੋ ਪਿਆ ਤੇ ਅਗੇ ਵਧ ਕੇ ਉਸਨੇ ਸਾਨੂੰ ਦੋਹਾਂ ਨੂੰ ਆਪਣੀਆਂ ਬਾਹਵਾਂ ਵਿਚ ਵਲਿੰਗ ਲਿਆ। “ਮੈਨੂੰ ਇੰਝ ਔਤਰਾ ਕਰਕੇ ਨਾ ਜਾਓ । ਅਜੇ ਤੇ ਮੈਂ ਅਜ ਗੌਸ ਪੀਰ ਦੇ ਮਕਬਰੇ ਤੇ ਲੀਕਾਂ ਕਢਦਾ ਰਿਹਾਂ ।" ਤੇ ਬੁਢਾ ਟਾਗੇ ਵਾਲਾ ਸਾਨੂੰ ਗੱਲ ਲਾਕੇ ਰੋਈ ਗਿਆ, ਰੋਈ ਗਿਆ। ਭੁਬੀ ਮਾਰ ਮਾਰ ਕੇ ਉਸ ਦਸਿਆ ਕਿ ਉਹਦਾ ਕੋਈ ਬੱਚਾ ਨਹੀਂ ਸੀ। ਉਹ ਤੇ ਉਹਦੀ ਤ੍ਰੀਮਤ ਦੋ ਵਰਾਨ ਟਾਹਣ ਸਨ ਜਿਹੜੇ ਕਦੀ ਕੋਈ ਪਤਾ ਪੈਦਾ ਨਹੀਂ ਕਰ ਸਕੇ । ਅਜ ਉਸ ਬੁਢੇ ਦੀ ਦੁਨੀਆਂ ਵਿਚ ਅਸੀਂ ਦੋ ਪੰਛੀਆਂ ਵਾਂਗ ਆਕੇ ਬੈਠ ਗਏ ਸਾਂ। ਤੇ ਸਾਰਾ ਦਿਨ ਉਹ ਸਾਨੂੰ ਇੰਝ ਲਈ ਫਿਰਿਆ ਜਿਸ ਤਰਾਂ ਅਸੀਂ ਉਸਦੇ ਖੂਨ ਦਾ ਖੂਨ ਹੁੰਦੇ ਹਾਂ। ਜਦੋਂ ਸਾਨੂੰ ਉਹ ਬਚੇ ਕਹਿੰਦਾ ਸੀ ਤਾਂ ਉਹਦੀ ਛਾਤੀ ਵਿਚ ਇਕ ਪਿਉ ਦਾ ਹੂ ਛਲ੍ਹਕ ਛਲ੍ਹਕ ਪੈਂਦਾ ਸੀ। ਇਕ ਸੁਫਨੇ ਜਹੇ ਵਿਚ ਉਹ ਸਾਰਾ ਦਿਨ ਰਿਹਾ ਤੇ ਹੁਣ ਜਿਸ ਤਰ੍ਹਾਂ ਅਸੀਂ ਉਹਦੇ ਖ਼ਿਆਲੀ ਮਹਿਲ ਨੂੰ ਬਰਬਾਦ ਕਰ ਦਿਤਾ। “ਮੈਂ ਟਾਂਗੇ ਨੂੰ ਆਪਣੇ ਘਰ ਵਲ ਲੈ ਗਿਆ ਸੀ, ਪਰ ਮੇਰੀ ਹਿੰਮਤ ਨਹੀਂ ਪਈ ਕਿ ਤੁਹਾਨੂੰ ਉਥੇ ਜਾਣ ਲਈ ਕਹਿੰਦਾ । ਮੇਰੀ ਘਰ ਵਾਲੀ ਦੀ ਗੋਦ ਹਮੇਸ਼ ਸਖਣੀ ਰਹੀ ਹੈ । ਇਕ ਘੜੀ ਦੀ ਘੜੀ ਲਈ ਉਹਨੂੰ ਵੀ ਉਹ ਨਿਘ ਵੇਖਣ ਦਿਓ ਜਿਹੜੀ ਅਜੇ ਮੈਂ ਮਾਣੀ ਹੈ । ਹੋਮਜ਼ਾਗੌਂਸ ਪੀਰ ਤੇਰਾ ਲਖ ਲਖ ਸ਼ਕਰੀਆਂ ! ਤੇਰਾ ਲਖ ਲੱਖ ਸ਼ੁਕਰੀਆਂ !" ਇਸ ਤਰਾਂ ਦੁਆ ਮੰਗਦਾ ਮੰਗਦਾ ਬੁਢਾ ਟਾਂਗੇ ਵਾਲਾ ਕੁਰਸੀ ਤੇ ਬਹਿ ਗਿਆ। ਸਾਡੀ ਗਡੀ ਬਾਹਰ ਆ ਚੁਕੀ ਸੀ। ਬੁਢੇ ਟਾਂਗੇ ਵਾਲੇ ਨੇ ਸਾਡਾ ਸਾਮਾਨ ਰਖਵਾਇਆਂ ਤੇ ਗੱਡੀ ਦੇ ਟੁਰਨ ਤੋਂ ਪਹਿਲੇ ਉਹ ਬੁਗਚੀ ਜਿਹੜੀ ਉਹ ਚੁਕੀ ਚੁਕੀ ਫਿਰਦਾ ਸੀ, ਸਾਨੂੰ ਦੇ ਕੇ ਪਿਛੇ ਹਟ ਗਿਆ | ਗਡੀ ਸਟੇਸ਼ਨ ਤੋਂ ਹਿਲ ਪਈ। ਪਲੇਟ ਫਾਰਮ ਤੋਂ ਨਿਕਲ ਕੇ ਅਸੀਂ ਉਹ ਬੁਗਚੀ ਖੋਲ੍ਹੀ। ਉਸ ਵਿਚ ਮਕੀ ਦਾ ਆਟਾ ਸੀ, ਮੱਖਣ ਦੀ ਇਕ ਪਿੰਨੀ ਸੀ, ਪਨੀਰ ਸੀ। ਮੈਂ ਆਪਣੀ ਸਾਥਣ ਵਲ ਵੇਖਿਆ। ਮੇਰੀ ਸਾਥਣ ਨੇ ਮੇਰੇ ਵਲ ਵੇਖਿਆ। ਸਾਡੀਆਂ ਅਖਾਂ ਅਥਰੂਆਂ ਨਾਲ ਡਲ੍ਹਕ ਰਹੀਆਂ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •