ਹੰਸਰਾਜ ਰਹਿਬਰ - Hansraj Rahbar

ਹੰਸਰਾਜ ਰਹਿਬਰ (੧੯੧੩ - ੧੯੯੪) ਦਾ ਜਨਮ ਹਰਿਆਊ ਸੰਗਵਾਂ (ਸਾਬਕਾ ਰਿਆਸਤ ਪਟਿਆਲਾ) ਜ਼ਿਲ੍ਹਾ ਸੁਨਾਮ ਵਿੱਚ ਹੋਇਆ । ਆਰੀਆ ਹਾਈ ਸਕੂਲ, ਲੁਧਿਆਣਾ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਉਨ੍ਹਾਂ ਡੀ.ਏ.ਵੀ. ਕਾਲਜ, ਲਾਹੌਰ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਈਵੇਟ ਤੌਰ ’ਤੇ ਇਤਿਹਾਸ ਵਿੱਚ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ । ਸਕੂਲ ਵਿੱਚ ਪੜ੍ਹਦਿਆਂ ਹੀ ਉਨ੍ਹਾਂ ਨੂੰ ਉਰਦੂ ਵਿੱਚ ਸ਼ਿਅਰ ਕਹਿਣ ਦਾ ਸ਼ੌਕ ਜਾਗਿਆ ਅਤੇ ਉਹ ਅਰਸ਼ ਮਲਸਿਆਨੀ ਦੇ ਸ਼ਾਗਿਰਦ ਬਣੇ, ਜੋ ਉਨ੍ਹਾਂ ਦਿਨਾਂ ਵਿੱਚ ਗੌਰਮਿੰਟ ਇੰਡਸਟਰੀਅਲ ਸਕੂਲ ਵਿੱਚ ਡਰਾਇੰਗ ਟੀਚਰ ਸਨ । ਉਨ੍ਹਾਂ ਦੀ ਪਹਿਲੀ ਗ਼ਜ਼ਲ ੧੯੩੮ ਵਿੱਚ ਮੌਲਾਨਾ ਤਾਜਵਰ ਨਜੀਬਾਬਾਦੀ ਦੇ ਰਸਾਲੇ ‘ਸ਼ਾਹਕਾਰ’ (ਲਾਹੌਰ) ਵਿੱਚ ਛਪੀ ਅਤੇ ਪਹਿਲਾ ਅਫ਼ਸਾਨਾ ‘ਖ਼ਾਬ ਕੀ ਤਾਬੀਰ’ ਗੁਰਬਖਸ਼ ਸਿੰਘ ਦੇ ਮਾਸਿਕ ‘ਪ੍ਰੀਤ ਲੜੀ’ (ਲਾਹੌਰ) ਵਿੱਚ ਪ੍ਰਕਾਸ਼ਿਤ ਹੋਇਆ । ਉਹ ੧੯੪੨ ਵਿੱਚ ਹਿੰਦੀ ਰੋਜ਼ਾਨਾ ‘ਮਲਾਪ’ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਲ ਹੋ ਗਏ, ਪਰ ਕੁਝ ਮਹੀਨਿਆਂ ਬਾਅਦ ਗ੍ਰਿਫ਼ਤਾਰੀ ਦੇ ਕਾਰਨ ਇਹ ਸਿਲਸਿਲਾ ਟੁੱਟ ਗਿਆ । ਛੇਤੀ ਹੀ ਉਹ ਸਾਹਿਤ ਦੇ ਨਾਲ-ਨਾਲ ਸਿਆਸਤ ਵਿੱਚ ਵੀ ਗਹਿਰੀ ਦਿਲਚਸਪੀ ਲੈਣ ਲੱਗ ਪਏ ਅਤੇ ਕਈ ਵਾਰ ਜੇਲ੍ਹ ਗਏ । ਲਾਹੌਰ ਰਹਿੰਦਿਆਂ ਉਹ ਤਰੱਕੀ-ਪਸੰਦ ਲਹਿਰ ਨਾਲ ਪੂਰੀ ਤਰ੍ਹਾਂ ਜੁੜ ਗਏ ਸਨ ਅਤੇ ਉਨ੍ਹਾਂ ਦੀ ਪੁਸਤਕ ‘ਤਰੱਕੀ ਪਸੰਦ ਅਦਬ’ ਵਿਸ਼ੇਸ਼ ਸਥਾਨ ਰੱਖਦੀ ਹੈ । ਉਰਦੂ ਵਿੱਚ ਉਨ੍ਹਾਂ ਦੇ ੫ ਨਾਵਲ, ੩ ਕਹਾਣੀ-ਸੰਗ੍ਰਹਿ ਅਤੇ ੩ ਆਲੋਚਨਾ ਦੀਆਂ ਪੁਸਤਕਾਂ ਛਪੀਆਂ ਹਨ ।

ਹੰਸਰਾਜ ਰਹਿਬਰ ਕਹਾਣੀਕਾਰ (Hansraj Rahbar)

ਹੰਸਰਾਜ ਰਹਿਬਰ ਦੀਆਂ ਰਚਨਾਵਾਂ ਪੰਜਾਬੀ ਵਿੱਚ

Hansraj Rahbar Works & Stories in Punjabi