ਗਿਆਨੀ ਹਰੀ ਸਿੰਘ ਦਿਲਬਰ - Hari Singh Dilbar

ਗਿਆਨੀ ਹਰੀ ਸਿੰਘ ਦਿਲਬਰ (੧੯੧੪ - ੧੦ ਨਵੰਬਰ ੧੯੯੮) ਪੰਜਾਬੀ ਦੇ ਪ੍ਰਸਿੱਧ ਨਾਵਲਕਾਰ, ਕਹਾਣੀਕਾਰ ਅਤੇ ਕਵੀ ਸਨ । ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਵਿਖੇ ਸ. ਇੰਦਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ । ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਲੁਧਿਆਣਾ ਦੇ ਮਾਲਵਾ ਖ਼ਾਲਸਾ ਸਕੂਲ ਤੋਂ ਮੈਟ੍ਰਿਕ ਅਤੇ ਫਿਰ ਐੱਫ.ਐੱਸ.ਸੀ. ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ । ੧੯੭੨ ਤੱਕ ਉਨ੍ਹਾਂ ਨੇ ਅਧਿਆਪਕ ਵਜੋਂ ਸੇਵਾ ਨਿਭਾਈ । ਕਾਲਜ ਪੜ੍ਹਦਿਆਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ ਅਤੇ ਸੰਨ ੧੯੪੦ ਵਿੱਚ ਸੰਤ ਸਿੰਘ ਸੇਖੋਂ ਦੀ ਪ੍ਰਸਿੱਧ ਕਹਾਣੀ ‘ਪੇਮੀ ਦੇ ਨਿਆਣੇ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਵਿਤਾਵਾਂ ਦੇ ਨਾਲ-ਨਾਲ ਕਹਾਣੀਆਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ।

ਨਾਵਲ: ‘ਨਦੀਆਂ ਦੇ ਵਹਿਣ’, ‘ਬਾਂਹਿ ਜਿਨ੍ਹਾਂ ਦੀ ਪਕੜੀਏ’, ‘ਜੋਰੀ ਮੰਗੇ ਦਾਨ’, ‘ਉਚਾਣਾਂ ਕਟਦੀਆਂ ਨਦੀਆਂ’, ‘ਜੰਗ ਬੱਦੋਵਾਲ ਦੀ’, ‘ਮਹਿਮਾ’

ਕਹਾਣੀ ਸੰਗ੍ਰਹਿ: ‘ਕੂੰਜਾਂ ਉੱਡ ਚੱਲੀਆਂ’, ‘ਹਿਲੂਣੇ’, ‘ਝੱਖੜ’, ‘ਮੱਸਿਆ ਦੇ ਦੀਵੇ’, ‘ਕੱਸੀ ਦਾ ਪਾਣੀ’, ‘ਯਾਦਾਂ ਲਾਡਲੀਆਂ’, ‘ਧਰਤੀ ਤਰਸਦੀ ਹੈ’, ‘ਝਨਾਂ ਦਾ ਪੱਤਣ’, ‘ਛਤਰ ਛਾਵੇਂ’, ‘ਤਿਤਲੀਆਂ’, ‘ਆਸ ਦੀ ਕਿਰਨ’, ‘ਅੱਸੂ ਦੀਆਂ ਛਾਵਾਂ’