ਹਰਨਾਮ ਸਿੰਘ ਨਰੂਲਾ - Harnam Singh Narula

ਹਰਨਾਮ ਸਿੰਘ ਨਰੂਲਾ (੧੯੨੯ - ੧੦ ਅਪਰੈਲ ੨੦੧੦) ਪੰਜਾਬੀ ਦੇ ਪ੍ਰਸਿੱਧ ਰੰਗਕਰਮੀ ਅਤੇ ਕਹਾਣੀਕਾਰ ਸਨ । ਉਨ੍ਹਾਂ ਨੇ ਇਪਟਾ (IPTA) ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦਾ ਸੁਨੇਹਾ ਪਹੁੰਚਾਇਆ । ਉਹ ਪੰਜਾਬੀ ਦੇ ਕੁਝ ਕੁ ਮੋਹਰੀ ਓਪੇਰਾਕਾਰਾਂ ਵਿੱਚੋਂ ਇੱਕ ਸਨ । ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਜਗਦੀਸ਼ ਫਰਿਆਦੀ ਅਤੇ ਜੁਗਿੰਦਰ ਬਾਹਰਲਾ ਆدਿ ਨਾਲ ਮਿਲ ਕੇ ਉਨ੍ਹਾਂ ਨੇ ਕਲਾ ਰਾਹੀਂ ਲੋਕ ਜਾਗਰਤੀ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ।

ਕਹਾਣੀ ਸੰਗ੍ਰਹਿ: ‘ਪੱਕੀ ਵੰਡ’, ‘ਕੁਝ ਪੀੜਾਂ ਕੁਝ ਯਾਦਾਂ’

ਹਰਨਾਮ ਸਿੰਘ ਨਰੂਲਾ ਕਹਾਣੀਕਾਰ (Harnam Singh Narula)