Jack London
ਜੈਕ ਲੰਡਨ

ਜੈਕ ਲੰਡਨ (12 ਜਨਵਰੀ 1876-22 ਨਵੰਬਰ 1916) ਅਮਰੀਕੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਸਨ । ਜਨਮ ਸਮੇਂ ਉਨ੍ਹਾਂ ਦਾ ਨਾਮ ਜਾਨ ਗਰਿਫਿਥ ਚੈਨੀ ਸੀ। ਉਨ੍ਹਾਂ ਨੇ ਨਾਵਲ, ਕਹਾਣੀਆਂ, ਨਾਟਕ, ਕਵਿਤਾਵਾਂ ਅਤੇ ਹੋਰ ਵਿਸ਼ਿਆਂ ਤੇ ਢੇਰ ਸਾਰੀਆਂ ਕਿਤਾਬਾਂ ਲਿਖੀਆਂ । ਉਨ੍ਹਾਂ ਨੇ ਮਜਦੂਰ, ਫੈਕਟਰੀ ਮਜਦੂਰ, ਸਾਨਫਰਾਂਸਿਸਕੋ ਸਮੁੰਦਰ ਖਾੜੀ ਵਿੱਚ ਓਇਸਟਰ ਲੁਟੇਰੇ, ਕੈਲੀਫੋਰਨੀਆ ਦੇ ਮੱਛੀ ਗਸ਼ਤੀ ਦਲ ਦੇ ਮੈਂਬਰ, ਮਲਾਹ, ਰੇਲ ਮਾਰਗ ਮਜਦੂਰ, ਕਲੋਂਡਾਇਕ (ਕਨੇਡਾ 1897-98) ਵਿੱਚ ਸੋਨੇ ਦੀ ਖੋਜ ਆਦਿ ਕੰਮ ਕੀਤੇ। ਉਨ੍ਹਾਂ ਨੇ 1904 ਵਿੱਚ ਰੂਸ-ਜਾਪਾਨ ਲੜਾਈ ਦੀ ਹਰਸਟ ਸਮਾਚਾਰ ਪੱਤਰ ਲਈ ਰਿਪੋਰਟਿੰਗ ਕੀਤੀ ਸੀ ਅਤੇ 1914 ਵਿੱਚ ਮੈਕਸੀਕੋ ਦੀ ਕਰਾਂਤੀ ਨੂੰ ਕਾਲਿਅਰ ਲਈ ਕਵਰ ਕੀਤਾ ਸੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: ਕਾਲ ਆਫ ਦੀ ਵਾਇਲਡ’ (ਮੂਲ ਸਿਰਲੇਖ 'ਸਲੀਪਿੰਗ ਵੋਲਫ), ਦ ਆਇਰਨ ਹੀਲ, ਵਾਈਟ ਫੈਂਗ, ਦ ਸੀ ਵੋਲਫ (ਮੂਲ ਸਿਰਲੇਖ 'ਮਰਸੀ ਆਫ ਦ ਸੀ'), ਦ ਪੀਪਲ ਆਫ ਦਿ ਅਬਿਸ, ਜਾਨ ਬਰਲੇਕਾਰਨ, ਮਾਰਟਿਨ ਈਡੇਨ, ਅਤੇ ਦ ਸਟਰ ਰੋਵਰ ਹਨ।