Kashmiri Lal Zakir - ਕਸ਼ਮੀਰੀ ਲਾਲ ਜ਼ਾਕਿਰ
ਕਸ਼ਮੀਰੀ ਲਾਲ ਜ਼ਾਕਿਰ (1919 - 31 ਅਗਸਤ 2016) ਬੀਗਾ ਬਾਨਿਆਨ, ਗੁਜਰਾਤ (ਪਾਕਿਸਤਾਨ) ਵਿੱਚ ਪੈਦਾ ਹੋਏ ਅਤੇ ਮੁੱਢਲੀ ਵਿਦਿਆ ਪੁੰਛ ਅਤੇ ਸ਼੍ਰੀਨਗਰ ਦੇ ਸਕੂਲਾਂ ਵਿੱਚ ਪ੍ਰਾਪਤ ਕੀਤੀ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਕਰਨ ਤੋਂ ਬਾਅਦ ਐਮ.ਏ. (ਇੰਗਲਿਸ਼) ਦੀ ਡਿਗਰੀ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਦਾ ਉਨ੍ਹਾਂ ’ਤੇ ਬਹੁਤ ਪ੍ਰਭਾਵ ਪਿਆ ਅਤੇ ਇਨ੍ਹਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਹਾਣੀਆਂ ਅਤੇ ਨਾਵਲਾਂ ਵਿੱਚ ਕੀਤਾ। ਉਨ੍ਹਾਂ ਦਾ ਨਾਵਲ ‘ਕਰਮਾਂਵਾਲੀ’ ਪ੍ਰਮੁੱਖ ਰਚਨਾ ਹੈ। ਉਹ ਹਰ ਦੌਰ ਵਿੱਚ ਤਰੱਕੀ-ਪਸੰਦ ਲਹਿਰ ਦੇ ਹਾਮੀ ਰਹੇ ਹਨ। ਉਨ੍ਹਾਂ ਦੀਆਂ ਇੱਕ ਸੌ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦਾ ਨਾਵਲ ‘ਮੇਰਾ ਸ਼ਹਿਰ ਅਧੂਰਾ ਸਾ’ ਉਰਦੂ ਅਦਬ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਬੇਸ਼ੱਕ ਉਹ ਵਧੇਰੇ ਗਲਪ ਨਾਲ ਸਬੰਧਤ ਰਹੇ ਹਨ ਪਰ ਸ਼ਾਇਰੀ ਵੀ ਉਨ੍ਹਾਂ ਦੀ ਪ੍ਰਸ਼ੰਸਾਯੋਗ ਪ੍ਰਾਪਤੀ ਹੈ।