Kate Chopin - ਕੇਟ ਸ਼ੋਪਨ
ਕੇਟ ਸ਼ੋਪਨ, ਜਨਮ ਦਾ ਨਾਂ ਕੈਥਰੀਨ ਓ'ਫਲਾਹਰਟੀ (8 ਫਰਵਰੀ 1850 - 22 ਅਗਸਤ 1904) ਲੁਈਸਿਆਨਾ ਵਿੱਚ ਰਹਿਣ ਵਾਲੀ ਛੋਟੀਆਂ ਕਹਾਣੀਆਂ ਅਤੇ ਨਾਵਲਾਂ ਦੀ ਅਮਰੀਕੀ ਲੇਖਕ ਸੀ। ਵਿਦਵਾਨਾਂ ਦੁਆਰਾ ਉਸਨੂੰ 20ਵੀਂ ਸਦੀ ਦੇ ਦੱਖਣੀ ਜਾਂ ਕੈਥੋਲਿਕ ਪਿਛੋਕੜ ਵਾਲੇ ਅਮਰੀਕੀ ਨਾਰੀਵਾਦੀ ਲੇਖਕਾਂ, ਜਿਵੇਂ ਕਿ ਜ਼ੇਲਡਾ ਫਿਟਜ਼ਗੇਰਾਲਡ, ਦੀ ਪੂਰਵਜ ਮੰਨਿਆ ਜਾਂਦਾ ਹੈ, ਅਤੇ ਉਹ ਲੂਸੀਆਨਾ ਕ੍ਰੀਓਲ ਵਿਰਾਸਤ ਦੀਆਂ ਵਧੇਰੇ ਪੜ੍ਹੀਆਂ ਜਾਂਦੀਆਂ ਅਤੇ ਮਾਨਤਾ ਪ੍ਰਾਪਤ ਲੇਖਕਾਂ ਵਿੱਚੋਂ ਹੈ। ਉਸਨੂੰ ਆਪਣੇ 1899 ਦੇ ਨਾਵਲ 'ਦ ਅਵੇਕਨਿੰਗ' ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।