Khushwant Singh - ਖੁਸ਼ਵੰਤ ਸਿੰਘ

ਖੁਸ਼ਵੰਤ ਸਿੰਘ (2 ਫਰਵਰੀ 1915 - 20 ਮਾਰਚ 2014) ਮਸ਼ਹੂਰ ਹਿੰਦੁਸਤਾਨੀ ਲੇਖਕ, ਵਕੀਲ, ਰਾਜਦੂਤ, ਪੱਤਰਕਾਰ ਅਤੇ ਸਿਆਸਤਦਾਨ ਸਨ। 1947 ਦੇ ਬਟਵਾਰੇ ਨੇ ਉਨ੍ਹਾਂ ਨੂੰ 'ਟ੍ਰੇਨ ਟੂ ਪਾਕਿਸਤਾਨ' (ਜਿਹਦੇ 'ਤੇ ਫਿਲਮ ਵੀ ਬਣੀ) ਲਿਖਣ ਲਈ ਪ੍ਰੇਰਿਤ ਕੀਤਾ, ਜਿਹੜਾ ਬਾਅਦ 'ਚ ਇਕ ਪ੍ਰਸਿੱਧ ਨਾਵਲ ਸਾਬਿਤ ਹੋਇਆ। ਆਪਣੇ ਕਾਲਮ 'ਵਿਦ ਮੈਲਿਸ ਟੁਵਰਡਸ ਵਨ ਐਂਡ ਆਲ' ਨਾਲ ਖੁਸ਼ਵੰਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਹਾਸਿਲ ਹੋਈ।

ਆਪਣੀ ਨਿਰਪੱਖਤਾ, ਤਿੱਖੇ ਹਾਸ-ਵਿਅੰਗ ਅਤੇ ਕਵਿਤਾ-ਪ੍ਰੇਮ ਲਈ ਮੰਨੇ ਹੋਏ ਇਸ ਵਿਵਾਦਗ੍ਰਸਤ ਲੇਖਕ ਨੇ 1974 'ਚ ਮਿਲੇ 'ਪਦਮ ਭੂਸ਼ਣ' ਸਨਮਾਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਜੋਂ ਇਨਕਾਰ ਕਰ ਦਿੱਤਾ ਸੀ। 2007 ਵਿੱਚ ਇਨ੍ਹਾਂ ਨੂੰ ਫਿਰ 'ਪਦਮ ਵਿਭੂਸ਼ਣ' ਦੇ ਖ਼ਿਤਾਬ ਨਾਲ ਨਵਾਜ਼ਿਆ ਗਿਆ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੁਨੀਆਂ ਦੀਆਂ ਹੋਰ ਬੋਲੀਆਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ।

ਖੁਸ਼ਵੰਤ ਸਿੰਘ (Khushwant Singh)

ਖੁਸ਼ਵੰਤ ਸਿੰਘ ਦੀਆਂ ਕਹਾਣੀਆਂ ਪੰਜਾਬੀ ਵਿਚ

Khushwant Singh Stories in Punjabi