Lehrian Ginanian : Kashmiri Lok Katha

ਲਹਿਰੀਆਂ ਗਿਣਨੀਆਂ : ਕਸ਼ਮੀਰੀ ਲੋਕ ਕਥਾ

ਕਈ ਪੀੜ੍ਹੀਆਂ ਪਹਿਲੋਂ ਦੀ ਗੱਲ ਹੈ ਇੱਕ ਚੰਗੇ ਘਰ ਦਾ ਇੱਕ ਨੌਜਵਾਨ ਹੁੰਦਾ ਸੀ। ਉਨ੍ਹੀਂ ਦਿਨੀਂ ਪਰਿਵਾਰ ਦੇ ਸਾਰੇ ਹੀ ਮਰਦਾਂ ਲਈ ਆਪਣੇ ਜੋਗੀ ਕਮਾਈ ਕਰਨੀ ਜ਼ਰੂਰੀ ਨਹੀਂ ਸੀ ਹੁੰਦੀ। ਏਸ ਨੌਜਵਾਨ ਨੇ ਵੀ ਦਿਨ ਰਾਤ ਪੜ੍ਹਾਈਆਂ ਕਰਨ ਅਤੇ ਜਾਂ ਕੋਈ ਕੰਮ ਕਿੱਤਾ ਸਿੱਖਣ ਦੀ ਔਖ ਤੋਂ ਆਪਣੇ ਆਪ ਨੂੰ ਦੂਰ ਹੀ ਰੱਖਿਆ ਸੀ। ਉਸਦੇ ਪਰਿਵਾਰ ਕੋਲ ਗੁਜ਼ਾਰੇ ਜੋਗੀ ਬਥੇਰੀ ਜ਼ਮੀਨ ਹਿੱਸੇ ਆਈ ਹੋਈ ਸੀ ਅਤੇ 'ਦਲੇਰ' ਵਿਚ ਉਸ ਨੂੰ ਲੱਗਦਾ ਸੀ ਕਿ ਮਾੜਾ ਮੋਟਾ ਅੱਖਰ ਉਠਾਲ ਸਕਣਾ ਹੀ ਉਸਦਾ ਕੰਮ ਚਲਾਈ ਜਾਵੇਗਾ। ਕੋਈ ਅਜਿਹਾ ਮੌਕਾ ਵੀ ਨਾ ਆਇਆ ਕਿ ਉਸ ਨੂੰ ਆਪਣੀ ਇਸ ਚੋਣ ਦਾ ਅਫ਼ਸੋਸ ਹੋਇਆ ਹੋਏ।
ਸਮਾਂ ਪਾ ਕੇ ਉਹ ਸਿਆਣਾ ਅਤੇ ਤਜਰਬੇਕਾਰ ਹੋ ਗਿਆ। ਉਸ ਨੂੰ ਇਹ ਸਮਝ ਆਈ ਕਿ ਹਾਲਾਂਕਿ ਸਰਕਾਰੀ ਨੌਕਰੀ ਵਿਚ ਤਨਖਾਹਾਂ ਜਾਂ ਹੋਰ ਫ਼ਾਇਦੇ ਬਹੁਤ ਥੋੜ੍ਹੇ ਹੁੰਦੇ ਹਨ ਪਰ ਇਸਦਾ ਰੁਹਬ ਬੜਾ ਹੁੰਦਾ ਹੈ। ਲੋਕ ਕਿਸੇ ਸਰਕਾਰੀ ਨੌਕਰ ਨਾਲ ਜ਼ਿਆਦਾ ਇੱਜ਼ਤ ਨਾਲ ਗੱਲ ਕਰਦੇ ਸਨ ਬਜਾਇ ਉਨ੍ਹਾਂ ਦੇ ਜੋ ਇਸ ਰਸੂਖ ਦੇ ਘੇਰੇ ਤੋਂ ਬਾਹਰ ਬਾਹਰ ਸਨ, ਤੇ ਥੋੜ੍ਹੀ ਜਿਹੀ ਹੁਸ਼ਿਆਰੀ ਨਾਲ ਮਾੜਾ ਤੋਂ ਮਾੜਾ ਅਜਿਹਾ ਮੁਲਾਜ਼ਮ ਵੀ ਕਾਫ਼ੀ ਕਮਾਈ ਕਰ ਸਕਦਾ ਸੀ, ਉਹ ਵੀ ਬਿਨਾ ਕਿਸੇ ਦਾ ਕੋਈ ਵੱਡਾ ਨੁਕਸਾਨ ਕੀਤਿਆਂ।
ਇਸ ਨੌਜਵਾਨ, ਇਸ ਲਈ, ਆਪਣਾ ਮਨ ਬਣਾਅ ਲਿਆ ਕਿ ਉਹ ਸਰਕਾਰੀ ਨੌਕਰੀ ਲੱਭੇਗਾ, ਏਨਾ ਇਸ ਇਸ ਲਈ ਨਹੀਂ ਕਿ ਉਸਨੂੰ ਕਮਾਈ ਦੀ ਲੋੜ ਹੈ ਜਿੰਨਾ ਇਸ ਲਈ ਕਿ ਉਸਦਾ ਵਧੇਰੇ ਰੁਹਬ ਹੋਏ ਹੋਰਾਂ ਦੇ ਉੱਤੇ। ਉਂਝ ਤਾ ਉਹ ਆਜ਼ਾਦ ਤੌਰ 'ਤੇ ਆਪ ਹੀ ਇਸ ਫ਼ੈਸਲੇ 'ਤੇ ਪੁੱਜ ਚੁੱਕਾ ਸੀ, ਪਰ ਇਕ ਘਟਨਾ ਓਸੇ ਕੁ ਵੇਲੇ ਵਾਪਰ ਗਈ ਜਿਸਦੇ ਕਰਕੇ ਉਸ ਨੂੰ ਲੱਗਾ ਕਿ ਹੁਣ ਤਾਂ ਸਰਕਾਰ ਦੀ ਨੌਕਰੀ ਕਰਨੀ ਹੀ ਕਰਨੀ ਪੈਣੀ ਹੈ।
ਹੁਣ ਹੋਇਆ ਇਹ ਕਿ ਉਸਦੀ ਘਰਵਾਲੀ ਦਾ ਆਪਣੀ ਗੁਆਂਢਣ ਨਾਲ ਬੋਲ ਕੁਬੋਲ ਹੋ ਗਿਆ ਜਿਸਦਾ ਘਰਵਾਲਾ ਕਿ ਹਿਸਾਬ ਕਿਤਾਬ ਦੇ ਮਹਿਕਮੇ ਵਿਚ ਅਫ਼ਸਰ ਲੱਗਾ ਹੋਇਆ ਸੀ। ਉਸ ਬੀਬੀ ਨੇ ਆਪਣੀ ਇਸ ਦੁਸ਼ਮਣ ਨੂੰ ਮਿਹਣਾ ਮਾਰਿਆ ਕਿ ਮੇਰਾ ਘਰਵਾਲਾ ਤਾਂ ਸਰਕਾਰ ਦਾ ਇੱਜ਼ਤਦਾਰ ਤੇ ਪਰਮੰਨਿਆ ਅਫ਼ਸਰ ਹੈ ਤੇ ਤੇਰਾ ਹੈ ਵਿਹਲੜ ਕੰਮਚੋਰ ਅਤੇ ਨਾਲ ਹੀ ਉਸ ਨੇ ਇਹ ਵੀ ਜੜ ਦਿੱਤੀ ਸੀ ਕਿ ਉਹਨੂੰ ਉਸ ਨਾਲ ਕੀਤੀ ਬਦਜ਼ੁਬਾਨੀ ਦਾ ਮਜ਼ਾ ਚਖਣਾ ਪਏਗਾ ਜਦੋਂ ਉਸਦੇ ਘਰਵਾਲੇ (ਅਫ਼ਸਰ) ਨੇ ਸਰਕਾਰ ਦੇ ਅਮਨ ਕਨੂੰਨ ਦਾ ਗੇੜਾ ਚੜ੍ਹਾਇਆ।
ਕਿੰਨੇ ਹੰਕਾਰੇ ਲਫ਼ਜ਼! ਪਰ ਅਮਨ ਕਨੰਨ ਦੇ ਨਿੱਕੇ ਪਹੀਏ ਪਤਾ ਨਹੀਂ ਕਿਸ ਤਰ੍ਹਾਂ ਚੱਲ ਹੀ ਪਏ ਹੋਏ ਸਨ ਅਤੇ ਕਈ ਵਾਰ ਉਸਦੇ ਘਰਵਾਲੇ ਨੂੰ ਕੋਈ ਸਬੂਤ ਦਿਖਾਣੇ ਪੈਂਦੇ ਜਾਂ ਸਫ਼ਾਈਆਂ ਦੇਣੀਆਂ ਪੈਂਦੀਆਂ ਤੇ ਇਸਦਾ ਉਸਦੇ ਘਰਵਾਲੇ ਨੂੰ ਬੜਾ ਵੱਟ ਵੀ ਚੜ੍ਹਦਾ ਹੁੰਦਾ ਸੀ।
ਸਰਕਾਰ ਵਿਚ ਕੋਈ ਨੌਕਰੀ ਲੈਣੀ, ਇਸ ਲਈ, ਉਸਦਾ ਸਭ ਤੋਂ ਵੱਡਾ ਫ਼ਤੂਰ ਬਣ ਗਿਆ। ਤੇ ਇਸ ਲਈ ਉਸਨੇ ਮਨ ਬਣਾਅ ਲਿਆ ਸੀ ਕਿ ਉਹ ਉਨ੍ਹਾਂ ਸਮਿਆਂ ਦਿਆਂ ਉੱਚਿਆਂ-ਉੱਚਿਆਂ ਅਹੁਦਿਆਂ ਵਾਲਿਆਂ ਦੀ ਝੋਲੀ ਚੁੱਕ ਉਨ੍ਹਾਂ ਨੂੰ ਹੱਥਾਂ 'ਤੇ ਪਾ ਲਏਗਾ।
ਉਨ੍ਹੀਂ ਦਿਨੀਂ ਮਨਮਰਜ਼ੀਆਂ ਚਲਾਉਣ ਵਾਲਾ ਰਾਜ ਹੁੰਦਾ ਸੀ ਅਤੇ ਅੱਜ ਕੱਲ੍ਹ ਵਾਂਗ ਇਹ ਨਹੀਂ ਹਿਸਾਬ ਕਿਤਾਬ ਲਾਇਆ ਜਾਂਦਾ ਸੀ ਕਿ ਕਿਸੇ ਚੀਜ਼ ਲਈ ਕਿੰਨਾ ਪੈਸਾ ਲੱਗਣਾ ਹੈ ਤੇ ਖ਼ਜ਼ਾਨੇ ਵਿਚੋਂ ਕਿੰਨਾ ਲਿਆ ਜਾਏ ਤੇ ਕਿੰਨਾ ਨਾ, ਨਾ ਕਿਸੇ ਦੀ ਸਲਾਹ ਲੈਣ ਬਾਰੇ ਕੋਈ ਗੱਲ ਹੀ ਸੀ ਅਤੇ ਇਸ ਲਈ ਜਿਹੜੇ ਰਾਜ ਕਰਦੇ ਸਨ, ਜਾਂ ਜੋ ਉਨ੍ਹਾਂ ਦੇ ਲਾਏ ਹੇਠਲੇ, ਉਹ ਜਿਸਨੂੰ ਜਿਹੜੇ ਮਰਜ਼ੀ ਅਹੁਦੇ 'ਤੇ ਰੱਖ ਲੈਂਦੇ ਤੇ ਭਾਵੇਂ ਜਿੰਨੇ ਵੀ ਉੱਚੇ ਮੰਤਰੀ ਨੂੰ ਵੀ ਕੱਢ ਦੇਂਦੇ ਸਨ। ਪਰ ਅਕਸਰ ਜੋ ਹਾਕਮ ਹੁੰਦੇ ਸਨ ਉਹ ਇਨ੍ਹਾਂ ਕੰਮਾਂ ਵਿਚ ਰਤਾ ਹੌਲੀ ਹੀ ਚੱਲਦੇ ਸਨ ਅਤੇ ਇਸ ਲਈ ਅਫ਼ਸਰੀ ਲਈ ਅਰਜ਼ੀਆਂ ਛੇਤੀ ਨਹੀਂ ਸੀ ਫੜਦੇ, ਮੰਨਦੇ।
ਇਸ ਨੌਜਵਾਨ ਨੇ ਇਸੇ ਕਰਕੇ ਕਈ ਪਾਸਿਓਂ ਗੱਲ ਚਲਾਈ ਸੀ ਅਤੇ ਅਖੀਰ ਜਦੋਂ ਉਸ ਦੀ ਅਰਜ਼ ਹਾਕਮ ਤੱਕ ਪੁੱਜ ਵੀ ਗਈ, ਤਾਂ ਉਸਨੂੰ ਇਹੋ ਲੱਗਾ ਕਿ ਹਾਕਮ ਬਹੁਤਾ ਡਾਢਾ ਹੈ। ਉਸਨੂੰ ਇਹ ਸਮਝ ਆਈ ਕਿ ਅਜਿਹਾ ਕੋਈ ਅਹੁਦਾ ਹੈ ਹੀ ਨਹੀਂ ਜਿਸ ਉੱਤੇ ਉਸ ਨੂੰ ਰੱਖ ਲਿਆ ਜਾਏ।
ਉਸ ਨੇ ਕੁਝ ਚਿਰ ਉਡੀਕ ਕੇ ਸੂਬੇ ਦੇ ਹਾਕਮ ਅੱਗੇ ਫੇਰ ਅਰਜ਼ ਕੀਤੀ, ਪਰ ਫੇਰ ਕੁਝ ਹੱਥ ਨਾ ਲੱਗਾ। ਅਤੇ ਓਧਰ ਉਹ ਅਤੇ ਉਸਦੀ ਘਰਵਾਲੀ ਗੁਆਂਢਣ ਵੱਲੋਂ ਉਨ੍ਹਾਂ ਦੇ ਸਿਰਾਂ 'ਤੇ ਪਾਈ ਬੇਇੱਜ਼ਤੀ ਦੀ ਗਰਮ ਸੁਆਹ ਥੱਲੇ ਸੜ ਭੁੱਜ ਰਹੇ ਸਨ। ਉਸਦੀ ਘਰਵਾਲੀ ਠੰਡੇ ਸਾਹ ਭਰਦੀ ਤਾਂ ਉਸ ਤੋਂ ਸਹਿ ਨਾ ਹੁੰਦੇ ਪਰ ਉਹ ਕਰ ਵੀ ਕੀ ਸਕਦਾ ਸੀ।
ਅਖੀਰ ਉਸਨੇ ਇੱਕ ਵਾਰ ਫੇਰ ਹਾਕਮਾਂ ਅੱਗੇ ਫ਼ਰਿਆਦ ਕੀਤੀ ਅਤੇ ਆਪਣਾ ਪੱਖ ਰੱਖਿਆ ਕਿ ਇਓਂ ਨਹੀਂ ਹੈ ਕਿ ਉਹ ਕੋਈ ਮਾਲਦਾਰ ਨੌਕਰੀ ਹੀ ਭਾਲ ਰਿਹਾ ਹੈ; ਉਸ ਨੂੰ ਤਾਂ ਬੱਸ, ਉਸਨੇ ਖੋਲ੍ਹ ਕੇ ਦੱਸਿਆ, ਰੁਅਬ ਅਤੇ ਇੱਜ਼ਤ ਦੀ ਹੀ ਖੁਹਾਇਸ਼ ਹੈਅਤੇ ਉਹਦੀ ਤਾਂ ਬਿਨ ਤਨਖਾਹ ਦੀ ਕਿਸੇ ਨੌਕਰੀ ਨਾਲ ਵੀ ਤਸੱਲੀ ਹੋ ਜਾਏਗੀ।
ਹਾਕਮਾਂ, ਜਿਹੜੇ ਇਸ ਨੌਜਵਾਨ ਨੂੰ ਤਸੱਲੀ ਵਿਚ ਵੇਖਣਾ ਚਾਹੁੰਦੇ ਸਨ, ਵਾਹਵਾ ਖੁਸ਼ ਹੋ ਗਏ ਜਦੋਂ ਉਸਨੇ ਬਿਨ ਤਨਖਾਹ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਪਰ, ਉਸਨੂੰ, ਤਜਰਬਾ ਤਾਂ ਕੋਈ ਹੈ ਨਹੀਂ ਸੀ ਦਫ਼ਤਰਾਂ ਵਿਚ ਕੰਮ ਕਰਨ ਦਾ ਤਾਂ ਇਸ ਲਈ ਇਹੀ ਠੀਕ ਸਮਝਿਆ ਗਿਆ ਕਿ ਇਸਨੂੰ ਅਜਿਹਾ ਕੰਮ ਦਿਓ ਜਿਸ ਨਾਲ ਇਹ ਸਰਕਾਰ ਦੇ ਹੋਰ ਦਫ਼ਤਰਾਂ ਦੇ ਕੰਮ ਕਾਰ ਵਿਚ ਦਖਲ ਨਾ ਦੇ ਸਕੇ। ਉਨ੍ਹਾਂ ਕਾਫ਼ੀ ਸੋਚ ਲੜਾਈ ਪਰ ਕੁਝ ਸੁੱਝਿਆ ਨਾ। ਨੌਜਵਾਨ ਨੇ ਫੇਰ ਪਹੁੰਚ ਕੀਤੀ ਅਤੇ ਕਿਹਾ ਕਿ ਸਰਕਰ ਦੀ ਸਵੱਲੀ ਨਿਗਾਹ ਹੋਏ ਤਾਂ ਉਹ ਕੋਈ ਵੀ ਕੰਮ ਕਰਨ ਨੂੰ ਤਿਆਰ ਹੈ, ਭਾਵੇਂ ਇਹ "ਦਰਿਆ ਦੀਆਂ ਲਹਿਰੀਆਂ ਗਿਨਣ ਦਾ ਹੀ ਕਿਓਂ ਨਾ ਹੋਏ"। ਇਸ ਸੁਝਾਅ ਨੂੰ ਉਹ ਟੁੱਟ ਕੇ ਪੈ ਗਏ ਅਤੇ ਅਖੀਰ ਉਸ ਨੌਜਵਾਨ ਨੂੰ ਇੱਕ ਨੌਕਰੀ ਦੇ ਦਿੱਤੀ ਗਈ: ਉਸਦਾ ਕੰਮ ਸੀ ਲਹਿਰੀਆਂ ਗਿਣਨੀਆਂ। ਉਸ ਨੇ ਸ਼ੁਕਰ ਮਨਾਇਆ ਕਿ ਉਸਨੂੰ ਅਫ਼ਸਰਸ਼ਾਹੀ ਦੀ ਦੁਨੀਆ ਵਿਚ ਪੈਰ ਧਰਾਵਾ ਮਿਲ ਗਿਆ ਸੀ ਅਤੇ ਉਹ ਤਸੱਲੀ ਵਿਚ ਸੀ ਕਿ ਉਸਦੀਆਂ ਕੋਸ਼ਿਸ਼ਾਂ ਦਾ ਕੋਈ ਸਿੱਟਾ ਨਿਕਲ ਆਇਆ ਸੀ। ਜਦੋਂ ਪਹਿਲਾਂ ਇਹ ਪੇਸ਼ਕਸ਼ ਕੀਤੀ ਗਈ, ਤਾਂ ਇਸ ਇਰਾਦੇ ਨਾਲ ਕੀਤਾ ਗਿਆ ਸੀ ਕਿ ਉਸਦੇ ਮਨ ਵਿਚ ਘਿਰਣਾ ਭਰ ਜਾਏਗੀ ਤੇ ਖਹਿੜਾ ਛੱਡ ਜਾਏਗਾ। ਇਹੋ ਜਿਹੀ ਨੌਕਰੀ ਦਾ ਵੀ ਕਦੇ ਕਿਸੇ ਸੁਣਿਆ ਸੀ ਕਿ ਲਹਿਰੀਆਂ ਗਿਣੀ ਜਾਓ। ਪਰ ਉਸਨੂੰ ਚਾਅ ਹੀ ਏਨਾ ਸੀ ਕਿ ਉਸਨੇ ਹੱਸ ਕੇ ਮੰਨ ਗਿਆ।
ਉਸਦੀ ਨੌਕਰੀ ਦੀ ਕਿਸਮ ਦੀ ਉਸਨੂੰ ਕੋਈ ਤਕਲੀਫ਼ ਨਹੀਂ ਸੀ ਜਾਪਦੀ ਭਾਵੇਂ ਗੱਲ ਕਰਨ ਵਾਲਿਆਂ ਜਿੰਨਾ ਮਰਜ਼ੀ ਮਖੌਲ ਉਡਾਇਆ ਕਿ ਉਹ "ਕਿੱਡੀਆਂ ਉੱਚੀਆਂ" ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। ਉਹ ਹੱਸ ਹੱਸ ਦੂਹਰੇ ਹੋ ਜਾਂਦੇ।
"ਅਸੀਂ ਤਾਰੇ ਦੇਖਣ-ਗਿਣਨ ਵਾਲਿਆਂ ਬਾਰੇ ਤਾਂ ਸੁਣਿਆ ਸੀ," ਉਨ੍ਹਾਂ ਮੰਨਿਆ, "ਪਰ 'ਲਹਿਰੀਆਂ ਗਿਣਨ' ਦਾ ਤਾਂ ਸ਼ਹਿਰ ਦੇ ਹਾਕਮਾਂ ਸਰਕਾਰ ਲਈ ਨਵਾਂ ਕੰਮ ਖੋਲ੍ਹਿਆ ਹੈ। ਇਸ ਨਵੇਂ ਅਫ਼ਸਰ ਨੂੰ ਇਓਂ ਤਾਹਨੇ ਮਿਹਣੇ ਮਾਰਨ ਵਾਲਿਆਂ ਵਿਚ ਉਸਦਾ ਹਿਸਾਬ ਕਿਤਾਬ ਮਹਿਕਮੇ ਦਾ ਅਫ਼ਸਰ ਗੁਆਂਢੀ ਵੀ ਹੈ ਸੀ। ਇਸ ਸਭ ਦੇ ਬਾਵਜੂਦ ਇਸ ਨੌਜਵਾਨ ਨੇ ਆਪਣੀ ਜ਼ਿੰਮੇਵਾਰੀ ਪੂਰੀ ਦਿਆਨਤਦਾਰੀ ਨਾਲ ਨਿਭਾਉਣੀ ਸ਼ੁਰੂ ਕਰ ਦਿੱਤੀ।
ਰਾਜ ਮੋਹਰ ਲੱਗੇ ਨੌਕਰੀ ਦੇ ਸਰਕਾਰੀ ਕਾਗ਼ਜ਼ ਅਤੇ ਇੱਕ ਵਹੀ, ਡੱਬੀਬੰਦ ਕਲਮਾਂ- ਸਿਆਹੀਆਂ ਵਾਲੇ ਕਲਮਦਾਨ ਨਾਲ ਲੈਸ ਹੋ ਉਹ ਇੱਕ ਡੂੰਗੇ (ਕਿਸ਼ਤੀ) ਵਿਚ ਜਾਆਪਣਾ ਆਪ ਤੈਨਾਤ ਕੀਤਾ।
ਉਨ੍ਹਾਂ ਭਲੇ ਦਿਨਾਂ ਵਿਚ ਸੜਕਾਂ 'ਤੇ ਤਾਂ ਸਿਰਫ਼ ਘੋੜੀ-ਖੱਚਰ ਅਤੇ ਪਾਲਕੀਆਂ ਹੀ ਚੱਲਦੀਆਂ ਸਨ। ਜਿਨ੍ਹਾਂ ਕੋਲ ਅੱਜ ਆਪਣੀਆਂ ਕਾਰਾਂ ਤਾਂਗੇ ਹਨ ਉਨ੍ਹਾਂ ਕੋਲ ਉਨ੍ਹਾਂ ਕੋਲ ਓਦੋਂ ਆਪਣੇ ਸ਼ਿਕਾਰੇ ਹੁੰਦੇ ਸਨ ਅਤੇ ਆਵਾਜਾਈ ਲਈ ਬਹੁਤਾ ਕਰਕੇ ਦਰਿਆ ਨੂੰ ਹੀ ਵਰਤਿਆ ਜਾਂਦਾ ਸੀ।
ਉਸ ਨੌਜਵਾਨ ਨੇ, ਇਸ ਲਈ, ਇਸ ਆਵਾਜਾਈ ਦੀ ਸਭ ਤੋਂ ਵੱਧ ਰੁਝੇਵੇਂ ਵਾਲੀ ਥਾਂ, ਇੱਕ ਪੁਲ ਦੇ ਨੇੜੇ ਆਪਣੀ ਕਿਸ਼ਤੀ ਬੰਨ੍ਹ ਲਈ ਅਤੇ ਉਹ "ਲਹਿਰੀਆਂ ਗਿਣਨ" ਲੱਗਾ। ਥੋੜ੍ਹੇ ਹੀ ਦਿਨਾਂ ਵਿਚ ਇਹ ਖਬਰ ਸਾਰੀ ਵਾਦੀ ਵਿਚ ਫੈਲ ਗਈ। ਉਸਦੇ "ਲਹਿਰੀਆਂ ਗਿਣਨ " ਦੇ ਕਾਰੋਬਾਰ ਬਾਰੇ ਵਧ ਚੜ੍ਹ ਕੇ ਗੱਲਾਂ ਹੋਣ ਲੱਗ ਪਈਆਂ ਅਤੇ ਲੋਕ ਹੈਰਾਨ ਸਨ ਕਿ ਇਸਦਾ ਫ਼ਾਇਦਾ ਕੀ ਹੋਏਗਾ।
ਖ਼ੈਰ, ਇਸ ਨਵੇਂ ਅਫ਼ਸਰ ਨੂੰ ਸਮਾਜ ਵਿਚ ਆਪਣਾ ਭਾਅ ਵਧ ਗਿਆ ਜਾਪਿਆ ਅਤੇ ਉਸ ਦ ਇੱਜ਼ਤ ਵਧ ਗਈ। ਘਰ ਵਿਚ ਉਸਦੀ ਘਰਵਾਲੀ ਨੂੰ ਵੀ ਆਪਣਾ ਆਪ ਗੁਆਂਢਣ ਜਿੰਨਾ ਹੀ ਇੱਜ਼ਤਦਾਰ ਜਾਪਣ ਲੱਗਾ। ਇਸ ਹੱਦ ਤੱਕ ਤਾਂ ਉਸਦਾ ਸਰਕਾਰੀ ਨੌਕਰੀ ਕਰਨ ਦਾ ਮਨਸੂਬਾ ਕਾਮਯਾਬ ਸੀ।
ਉਹ ਸਾਰੇ ਬਾਬੂਆਂ ਵਾਂਗ ਆਪਣੀਆਂ ਵਹੀਆਂ ਵਿਚ ਆਪਣੀਆਂ ਟਿੱਪਣੀਆਂ ਦਰਜ ਕਰਨ ਲੱਗ ਪਿਆ। ਪਰ ਇੱਥੇ ਹੀ ਬੱਸ ਨਾ ਹੋਇਆ, ਉਸਦੀ ਚਾਂਭਲ ਨੇ ਉਸ ਦਾ ਸਿਲ ਵਧਾਅ ਦਿੱਤਾ ਸੀ ਤੇ ਉਸ ਉਨ੍ਹਾਂ ਖੇਤਰਾਂ ਉੱਤੇ ਵੀ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਬਾਰੇ ਉਸ ਨਾਲ ਹੋਏ ਇਕਰਾਰਨਾਮੇ ਵਿਚ ਕੋਈ ਵੀ ਗੱਲ ਨਹੀਂ ਸੀ ਲਿਖੀ ਗਈ। ਉਸ ਸਾਰੇ ਕਿਸ਼ਤੀਵਾਲਿਆਂ ਨੂੰ ਕਿਹਾ ਕਿ ਰਤਾ ਹੌਲੀ ਹੌਲੀ ਚੱਪੂ ਚਲਾਇਆ ਕਰਨ, "ਲਹਿਰੀਆਂ ਨਾ ਤੋੜਿਆ ਕਰਨ"। ਇਹ ਤਾਂ ਅਜਿਹੀ ਚੀਜ਼ ਸੀ ਜੋ ਉਨ੍ਹਾਂ ਸਾਰੀ ਉਮਰ ਵਿਚ ਕਦੇ ਨਹੀਂ ਸੀ ਸਿੱਖੀ ਹੋਈ, ਤੇ ਉਨ੍ਹਾਂ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜ਼ਾਹਿਰ ਸੀ ਕਿ ਉਹ ਇਸ ਬਹਾਨੇ ਕਿ ਉਸ ਨੇ ਸਹੀ ਸਹੀ ਦਰਜ ਕਰਨਾ ਹੈ, ਉਨ੍ਹਾਂ ਦੀਆਂ ਕਿਸ਼ਤੀਆਂ ਕਾਫ਼ੀ ਚਿਰ ਖਲ੍ਹਾਰ ਸਕਦਾ ਸੀ।
ਛੇਤੀ ਹੀ ਉਹ ਸਮਝ ਗਿਆ ਕਿ ਹਾਲਾਂਕਿ ਉਸਦੇ ਉਹਦੇ ਦੇ ਨਾਲ ਉਸਨੂੰ ਕੋਈ ਤਨਖਾਹ ਨਹੀਂ ਸੀ ਮਿਲਦੀ ਪਰ ਫੇਰ ਵੀ ਉਹ ਚੰਗਾ ਰਹਿ ਗਿਆ ਸੀ। ਸਗੋਂ, ਉਸ ਨੂੰ ਹਰ ਮਹੀਨੇ ਇੱਕ ਚੰਗੀ ਰਕਮ ਬਣਨ ਲੱਗ ਪਈ ਸੀ ਅਤੇ ਉਸ ਨੇ ਆਪਣੀ ਚੰਗੀ ਕਿਸਮਤ ਦਾ ਸ਼ੁਕਰੀਆ ਕੀਤਾ ਜਿਸ ਕਰਕੇ ਉਹ "ਲਹਿਰੀਆਂ ਗਿਣ" ਰਿਹਾ ਸੀ ।
ਹੁਣ ਉਸਦੀ ਵਾਰੀ ਆਈ ਆਪਣੇ ਮੱਛਰੇ ਹੋਏ ਗੁਆਂਢੀ ਅੱਗੇ ਸ਼ਾਨਾਂ ਮਾਰਨ ਦੀ। ਗੁਆਂਢੀਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਕਿਸੇ ਵਿਆਹ ਵਿਚ ਸ਼ਾਮਿਲ ਹੋਣ ਲਈ ਸ਼ਿਕਾਰੇ ਵਿਚ ਜਾ ਰਿਹਾ ਸੀ। ਉਨ੍ਹਾਂ ਆਪਣੇ ਸਭ ਤੋਂ ਮਹਿੰਗੇ ਕੱਪੜੇ ਪਹਿਨੇ ਹੋਏ ਸੀ ਅਤੇ "ਲਹਿਰੀਆਂ ਗਿਣਨ " ਵਾਲੇ ਨੂੰ ਚੰਗੀ ਫੁਰੀ ਕਿ ਉਨ੍ਹਾਂ ਨੂੰ ਕਿਵੇਂ ਭਾਜੀ ਮੋੜੀ ਜਾਏ। ਜਦੋਂ ਉਨ੍ਹਾਂ ਵਾਲਾ ਸ਼ਿਕਾਰਾ ਪੁਲ ਦੇ ਕੁਝ ਨੇੜੇ ਆਇਆ ਤਾਂ ਉਸ ਨੇ ਇਹ ਖਲ੍ਹਾਰਨ ਦਾ ਹੁਕਮ ਦੇ ਦਿੱਤਾ। "ਕੀ ਹੋ ਗਿਆ? ਹਿਸਾਬ ਕਿਤਾਬ ਦੇ ਮਹਿਕਮੇ ਦੇ ਅਫ਼ਸਰ ਦੇ ਭਰਵੱਟੇ ਚੜ੍ਹ ਗਏ ਸਨ। "ਕੁਝ ਖਾਸ ਨਹੀਂ, ਬਸ ਮੈਂ ਆਪਣਾ ਫ਼ਰਜ਼ ਚੰਗੀ ਤਰ੍ਹਾਂ ਨਿਭਾਣਾ ਚਾਹੁੰਦਾ ਹਾਂ।"
ਉਹ ਲਹਿਰੀਆਂ ਗਿਣਨ ਲੱਗਾ ਅਤੇ ਉਸ ਗਿਣਤੀ ਨੂੰ ਦਰਜ ਕਰੀ ਗਿਆ, ਵਾਰ ਵਾਰ ਗਿਣਦਾ ਅਤੇ ਪੱਕਾ ਕਰਦਾ ਹੋਇਆ। ਉਸ ਨੇ ਬਹੁਤ ਹੀ ਚਿਰ ਲਾ ਦਿੱਤਾ ਅਤੇ ਅਜੇ ਵੀ ਉਸਦੀ ਫ਼ੌਰੀ ਸਰਕਾਰੀ ਡਿਊਟੀ ਮੁੱਕੀ ਨਹੀਂ ਸੀ। ਉਹ ਕਿਸੇ ਕਿਸ਼ਤੀ ਨੂੰ ਹਿੱਲਣ ਨਹੀਂ ਸੀ ਦੇ ਰਿਹਾ ਅਤੇ ਵਿਆਹ ਦੇ ਮਹਿਮਾਨ ਔਖੇ ਹੋ ਰਹੇ ਸਨ।ਸਮਾਂ ਲੰਘਦਾ ਜਾ ਰਿਹਾ ਸੀ ਅਤੇ ਓਧਰ, ਹਿਸਾਬ ਕਿਤਾਬ ਦੇ ਮਹਿਕਮੇ ਦੇ ਅਫ਼ਸਰ ਅਤੇ ਉਸਦੀ ਘਰਵਾਲੀ ਨੇ ਵਿਆਹ ਦੀਆਂ ਰਸਮਾਂ ਵਿਚ ਹਾਜ਼ਿਰੀ ਜ਼ਰੂਰੀ ਸੀ। ਓਨਾ ਹੀ ਜ਼ਰੂਰੀ, ਪਰ, ਹੈ ਸੀ ਉਸ ਦੂਜੇ ਅਫ਼ਸਰ ਦਾ ਸਹੀ ਸਹੀ ਦਰਜ ਕਰਨਾ ਜਿਸ ਲਈ ਹੀ ਉਹ ਪਾਣੀ ਦੀ ਤਹਿ ਉੱਤੇ ਕੋਈ ਹਿੱਲਜੁਲ ਨਹੀਂ ਸੀ ਹੋਣ ਦੇ ਸਕਦਾ ਪਿਆ!
ਹੁਣ ਵਿਆਹ ਦੇ ਮਹਿਮਾਨ ਨੇ ਛਾਤੀ ਪਿੱਟ ਲਈ। ਅਖੀਰ, ਖੈਰ, ਉਸਨੂੰ ਇਸ ਮੌਕੇ ਇਹ ਸਾਰੀ ਗੱਲ ਸਮਝ ਆ ਗਈ ਲਹਿਰੀਆਂ ਗਿਣਨ ਵਾਲੀ। ਉਸ ਨੇ ਅਤੇ ਉਸਦੀ ਘਰਵਾਲੀ ਨੇ ਆਪਣੀ ਆਕੜ ਛੱਡ ਦਿੱਤੀ, ਆਪਣੇ ਗੁਆਂਢੀਆਂ ਨਾਲ ਸੁਲਹ ਕਰ ਲਈ ਅਤੇ "ਲਹਿਰੀਆਂ ਗਿਣੂਏ" ਦੇ ਗੁਆਂਢ ਵਿਚ ਅਮਨ ਨਾਲ ਵਸਣ ਲੱਗ ਪਏ।

(ਐੱਸ ਐੱਲ ਸਾਧੂ)
('ਪ੍ਰੀਤਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ