ਮਦਨ ਮੋਹਨ ਸ਼ਰਮਾ - Madan Mohan Sharma

ਸ੍ਰੀ ਮਦਨ ਮੋਹਨ ਸ਼ਰਮਾ (੧੯੩੪ ਈ.) ਹੋਰਾਂ ਆਪਣੀ ਪਹਿਲੀ ਕਹਾਣੀ “ਟਕੜੂ ਕੀਆਂ ਚੜ੍ਹਾਂ ?” ੧੯੫੩ ਵਿਚ ਲਿਖੀ । ਕਹਾਣੀਆਂ ਤੋਂ ਬਿਨਾਂ ਇਨ੍ਹਾਂ ਇਕਾਂਗੀ, ਰੇਡੀਓ ਨਾਟਕ, ਸਟੇਜ ਨਾਟਕ, ਨਾਵਲ ਤੇ ਦੋ ਦਰਜਨ ਨਿਬੰਧ ਵੀ ਲਿਖੇ ਹਨ । ਦੂਜੀਆਂ ਬੋਲੀਆਂ ਦੀਆਂ ਕਹਾਣੀਆਂ ਤੇ ਲੇਖਾਂ ਨੂੰ ਡੋਗਰੀ ਵਿਚ ਅਨੁਵਾਦ ਵੀ ਕੀਤਾ。

ਇਨ੍ਹਾਂ ਡੋਗਰੀ ਕਹਾਣੀ ਵਿਚ ਨਵਾਂ ਭਾਵ, ਨਵੀਂ ਗੰਭੀਰਤਾ ਤੇ ਨਵਾਂ ਮੋੜ ਲਿਆਂਦਾ ਹੈ। ਇਨ੍ਹਾਂ ਦੀਆਂ ਕਹਾਣੀਆਂ ਵਿਚ ਮਨੁੱਖੀ ਮਨ ਦੀਆਂ ਉਲਝੀਆਂ ਗੁਥੀਆਂ ਸਮਝਣ ਦਾ ਜਤਨ ਬੜੇ ਕਲਾਤਮਕ ਢੰਗ ਨਾਲ ਕੀਤਾ ਹੈ ਤੇ ਕਈ ਹੋਰ ਜ਼ਬਾਨਾਂ ਵਿਚ ਇਨ੍ਹਾਂ ਦੀਆਂ ਕਹਾਣੀਆਂ ਦਾ ਅਨੁਵਾਦ ਹੋਇਆ ਹੈ। ਉਹ ਮੌਲਾਨਾ ਆਜ਼ਾਦ ਕਾਲਜ ਵਿਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਰਹੇ। ਇਨ੍ਹਾਂ ਨੂੰ ਇਨ੍ਹਾਂ ਦੇ ਕਹਾਣੀ ਸੰਗ੍ਰਹਿ 'ਦੁੱਧ, ਲਹੂ, ਜ਼ਹਿਰ' ਲਈ ੧੯੭੪ ਵਿੱਚ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ। ਇਨ੍ਹਾਂ ਦੀ ਕਹਾਣੀ "ਸ਼ੈਂਕਰੀ ਦਾ ਬੁੱਢਾ' ਆਪਣੀ ਹੀ ਕਿਸਮ ਦੀ ਕਹਾਣੀ ਹੈ। ਇਨ੍ਹਾਂ ਦੀਆਂ ਛਪੀਆਂ ਕਿਤਾਬਾਂ :-
੧. ਖੀਰਲਾ ਮਾਨੂ (ਕਹਾਣੀਆਂ), ੨. ਚਾਨਨੀ ਰਾਤ (ਕਹਾਣੀਆਂ), ੩. ਤਾਰੇ ਦੀ ਲੋ (ਕਹਾਣੀਆਂ), ੪. ਧਾਰਾਂ ਤੇ ਧੂੜਾਂ (ਨਾਵਲ), ੫. ਜਨੌਰ (ਨਾਟਕ), ੬. ਦੁੱਧ, ਲਹੂ, ਜ਼ਹਿਰ (ਕਹਾਣੀਆਂ), ੭. ਇਕ ਜਨਮ ਹੋਰ (ਰੇਡੀਓ ਡਰਾਮਾ), ૮. ਯਾਤਰੂ (ਰੇਡੀਓ ਨਾਟਕ), ੯. ਚੋਣਵੀਆਂ ਕਹਾਣੀਆਂ。

ਮਦਨ ਮੋਹਨ ਸ਼ਰਮਾ ਕਹਾਣੀਕਾਰ (Madan Mohan Sharma)

ਮਦਨ ਮੋਹਨ ਸ਼ਰਮਾ ਦੀਆਂ ਡੋਗਰੀ ਕਹਾਣੀਆਂ ਪੰਜਾਬੀ ਵਿੱਚ

Madan Mohan Sharma Stories in Punjabi