Mohan Bhandari - ਮੋਹਨ ਭੰਡਾਰੀ

ਮੋਹਨ ਭੰਡਾਰੀ (14 ਫ਼ਰਵਰੀ 1937) ਦਾ ਜਨਮ ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ। 'ਮੂਨ ਦੀ ਅੱਖ' ਕਹਾਣੀ-ਸੰਗ੍ਰਹਿ ਲਈ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਦਿੱਤਾ ਗਿਆ। ਇਸ ਤੋਂ ਬਿਨਾ ਵੀ ਉਨ੍ਹਾਂ ਨੂੰ ਕਈ ਇਨਾਮ ਮਿਲ ਚੁੱਕੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਵੀ ਹੋ ਚੁੱਕੇ ਹਨ।

ਰਚਨਾਵਾਂ: ਤਿਲਚੌਲੀ, ਕਾਠ ਦੀ ਲੱਤ, ਗੋਰਾ ਬਾਸ਼ਾ, ਮੂਨ ਦੀ ਅੱਖ, ਪਛਾਣ, ਬੇਦੀ ਜਿਸੇ ਕਹਿਤੇ ਹੈਂ, ਇਹ ਅਜਬ ਬੰਦੇ, ਬਰਫ਼ ਲਤਾੜੇ ਰੁੱਖ, ਕਥਾ-ਵਾਰਤਾ, ਮਨੁੱਖ ਦੀ ਪੈੜ, ਤਨ ਪੱਤਣ।

ਹਿੰਦੀ ਪੁਸਤਕਾਂ: ਤਲ ਚਾਵਲੀ, ਪੀਤਲ ਕੇ ਬਟਨ

ਅਨੁਵਾਦ ਅਤੇ ਸੰਪਾਦਨ: ਇਕ ਅਜੀਬ ਆਦਮੀ ਦਾ ਸੁਫਨਾ ਤੇ ਹੋਰ ਕਹਾਣੀਆਂ, ਜਮੀਲਾ, ਬਾਂਬੀ, ਮੰਟੋ ਦੇ ਰੰਗ, ਮੰਟੋ ਤਾਂ ਅਜੈ ਜਿਉਂਦੈ, ਖੁਦਾ ਕੀ ਕਸਮ, ਲਾਖੀ, ਸਾਰੇ ਪਾਗਲ, ਸੁਬਰਾਮਨੀਆ ਭਾਰਤੀ; ਇਸਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ।

ਮੋਹਨ ਭੰਡਾਰੀ (Mohan Bhandari)