ਪ੍ਰੋਫ਼ੈਸਰ ਮੋਹਨ ਸਿੰਘ - Professor Mohan Singh

ਪ੍ਰੋਫ਼ੈਸਰ ਮੋਹਨ ਸਿੰਘ (20 ਅਕਤੂਬਰ 1905 – 3 ਮਈ 1978) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ। ਇਨ੍ਹਾਂ ਨੇ ਫ਼ਾਰਸੀ ਵਿੱਚ ਐੱਮ.ਏ. ਕਰਨ ਤੋਂ ਬਾਅਦ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ। 1970 ਤੋਂ 1974 ਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ। ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ। ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ 'ਤੇ ਕਵਿਤਾ ਲਿਖੀ। ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ। ਇਨ੍ਹਾਂ ਦੀ ਕਵਿਤਾ ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ।

ਕਾਵਿ-ਸੰਗ੍ਰਹਿ ਅਤੇ ਰਚਨਾਵਾਂ: ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ ਨਾਨਕਾਇਣ (ਮਹਾਂਕਾਵਿ)। ਇਨ੍ਹਾਂ ਨੇ ਕੁਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁਝ ਕਹਾਣੀਆਂ ਵੀ ਲਿਖੀਆਂ।

ਪ੍ਰੋਫ਼ੈਸਰ ਮੋਹਨ ਸਿੰਘ (Professor Mohan Singh)

ਪ੍ਰੋਫ਼ੈਸਰ ਮੋਹਨ ਸਿੰਘ : ਪੰਜਾਬੀ ਕਹਾਣੀਆਂ

Professor Mohan Singh : Punjabi Stories