Alexander Fadeyev ਅਲੇਕਸਾਂਦਰ ਫ਼ਾਦੇਯੇਵ
ਸੋਵੀਅਤ ਲਿਖਾਰੀ ਅਲੇਕਸਾਂਦਰ ਫ਼ਾਦੇਯੇਵ (1901-1956) ਦਾ ਨਾਂ ਦੁਨੀਆਂ ਦੇ ਕਈ ਦੇਸ਼ਾਂ ਵਿਚ ਜਾਣਿਆ ਜਾਂਦਾ ਹੈ। ਉਸ ਦਾ ਜਨਮ ਵੋਲਗਾ ਦਰਿਆ ਕੰਢੇ ਵੱਸੀ
ਨਗਰੀ ਕੀਮਰੀ ਦੇ ਇਕ ਕਿਸਾਨ ਪਰਿਵਾਰ ਦੇ ਘਰ ਹੋਇਆ ਸੀ। ਬਚਪਨ ਧੁਰ-ਪੂਰਬ ਵਿਚ ਬੀਤਿਆ ਸੀ।ਅਲੇਕਸਾਂਦਰ ਫ਼ਾਦੇਯੇਵ ਦੇ ਸਕੇ- ਸੰਬੰਧੀਆਂ ਨੇ ਇਨਕਲਾਬੀ
ਤਹਿਰੀਕ ਵਿਚ ਸਰਗਰਮ ਹਿੱਸਾ ਲਿਆ ਸੀ। ਉਹ ਸਤਾਰਾਂ ਸਾਲ ਦੀ ਉਮਰ ਵਿਚ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋ ਗਿਆ, ਰੂਪੋਸ਼ੀ ਦੇ ਹਾਲਾਤ ਵਿਚ ਇਕ ਸਰਗਰਮ
ਛਾਪਾਮਾਰ ਵਜੋਂ ਜੂਝਦਾ ਰਿਹਾ । ਮਗਰੋਂ ਕਾਨਕਾਰੀ ਇੰਸਟੀਚਿਊਟ ਤੋਂ ਵਿੱਦਿਆ ਪ੍ਰਾਪਤ ਕੀਤੀ ਅਤੇ ਅਖ਼ਬਾਰ ਵਿਚ ਕੰਮ ਕੀਤਾ।ਫ਼ਾਦੇਯੇਵ ਦੇ ਪਹਿਲੇ ਹੀ ਨਾਵਲ “ਭਾਜੜ” (1927) ਨੇ,
ਜਿਸ ਵਿਚ ਧੁਰ-ਪੂਰਬ ਵਿਚ ਖਾਨਾਜੰਗੀ ਬਾਰੇ ਘਟਨਾਵਾਂ ਦਾ ਬਿਰਤਾਂਤ ਹੈ, ਲੇਖਕ ਨੂੰ ਵਾਜਬ ਤੌਰ ’ਤੇ ਪ੍ਰਸਿੱਧੀ ਦਿਵਾਈ। ਮਹਾਨ ਦੇਸ਼ਭਗਤਕ ਜੰਗ ਦੇ ਸਾਲਾਂ ਵਿਚ ਅਲੇਕਸਾਂਦਰ ਫ਼ਾਦੇਯੇਵ
ਅਖਬਾਰ “ਪ੍ਰਾਵਦਾ” ਦਾ ਮੁਹਾਜ਼ੀ ਪੱਤਰਪ੍ਰੇਰਕ ਸੀ। 1945-1946 ਵਿਚ ਉਹਦਾ ਨਾਵਲ “ਯੁਵਕ ਗਾਰਦ” ਛਪਿਆ ਸੀ । ਇਸ ਨਾਵਲ ਦੀਆਂ ਸੋਵੀਅਤ ਯੂਨੀਅਨ ਤੇ ਵਿਦੇਸ਼ਾਂ ਵਿਚ ਕਈ
ਐਡੀਸ਼ਨਾਂ ਛਪ ਚੁੱਕੀਆਂ ਹਨ।