Raghubir Dhand ਰਘੁਬੀਰ ਢੰਡ
ਰਘੁਬੀਰ ਢੰਡ (੧੯੩੪-੧੯੯੦) ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਭਾਰਤ ਦੇ
ਜ਼ਿਲ੍ਹਾ ਸੰਗਰੂਰ (ਪੰਜਾਬ) ਵਿੱਚ ਹੋਇਆ ਸੀ । ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ
ਆਪਣੀ ਐਮ ਏ ਕੀਤੀ ਸੀ ਅਤੇ ੧੯੬੦ ਦੇ ਸ਼ੁਰੂ ਵਿੱਚ ਉਹ ਇੰਗਲੈਂਡ ਚਲੇ ਗਏ । ਉਥੇ ਸਿੱਖਿਆ ਵਿੱਚ ਗਰੈਜੂਏਟ
ਦੀ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਅਧਿਆਪਕ ਵਜੋਂ ਕੰਮ ਕਰਨ ਲੱਗ ਪਏ । ਉਨ੍ਹਾਂ ਦੀਆਂ ਰਚਨਾਵਾਂ ਹਨ:
ਬੋਲੀ ਧਰਤੀ, ਉਸ ਪਾਰ, ਕਾਇਆ ਕਲਪ, ਕੁਰਸੀ, ਸ਼ਾਨੇ-ਪੰਜਾਬ, ਕਾਲੀ ਨਦੀ ਦਾ ਸੇਕ, ਰਿਸ਼ਤਿਆਂ ਦੀ ਯਾਤਰਾ,
ਉਮਰੋਂ ਲੰਮੀ ਬਾਤ, ਵੈਨਕੂਵਰ ਵਿੱਚ ਇੱਕੀ ਦਿਨ ਆਦਿ ।