Ripanjot Kaur Soni Bagga ਰਿਪਨਜੋਤ ਕੌਰ ਸੋਨੀ ਬੱਗਾ
ਸ੍ਰੀਮਤੀ ਰਿਪਨਜੋਤ ਕੌਰ ਸੋਨੀ ਬੱਗਾ ਪਤਨੀ ਲੈ. ਕਰਨਲ ਜੇ. ਐੱਸ ਬੱਗਾ, ਪੀ.ਸੀ.ਐੱਸ. ਦਾ ਜਨਮ 12 ਮਈ 1973 ਦੀਆਂ ਗਰਮੀਆਂ ਅੰਮ੍ਰਿਤਸਰ ਵਿਖੇ
ਮਾਤਾ ਸ੍ਰੀਮਤੀ ਸੁਰਿੰਦਰ ਪਾਲ ਕੌਰ ਸੋਨੀ ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਤਰਨ ਤਾਰਨ ਦੇ ਰਹਿਣ ਵਾਲੇ,
ਬਚਪਨ ਗੁਰਦਾਸਪੁਰ ਅਤੇ ਟਾਂਡੇ ਬੀਤਿਆ, ਹੋਸ਼ ਆਉਣ ਤੇ ਪਟਿਆਲਾ ਆ ਗਏ, ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਦਸਵੀਂ ਤੱਕ ਦੀ ਪੜ੍ਹਾਈ ਕੀਤੀ, ਜਿਸ ਵਿੱਚ
ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਵੀ ਆਉਂਦਾ ਹੈ। ਉੱਨੀ ਸੌ ਚੁਰਾਨਵੇਂ ਵਿੱਚ ਬੀ.ਐੱਸ.ਸੀ. ਮਹਿੰਦਰਾ ਕਾਲਜ ਪਟਿਆਲਾ ਵਿਖੇ ਕੀਤੀ, ਐੱਮ.ਐੱਸ.ਸੀ. ਜੁਆਲੋਜੀ (ਸਕਾਲਰਸ਼ਿਪ),
ਬੀ.ਐੱਡ., ਐੱਮ.ਐੱਡ. ਪੰਜਾਬੀ ਯੂਨੀਵਰਸਿਟੀ ਪਟਿਆਲਾ। ਪਤੀ ਫ਼ੌਜ ਵਿੱਚ ਕਰਨਲ ਹੋਣ ਕਾਰਨ ਤਕਰੀਬਨ 3 ਸਾਲ ਗੌਰਮਿੰਟ ਕਾਲਜ ਰੋਪੜ ਅਤੇ 18 ਸਾਲ ਫ਼ੌਜ ਦੇ ਵੱਖ-ਵੱਖ 7 ਆਰਮੀ ਸਕੂਲਾਂ
ਵਿੱਚ ਸਾਇੰਸ ਦਾ ਵਿਸ਼ਾ ਪੜ੍ਹਾਇਆ, ਅੱਜਕੱਲ੍ਹ ਆਰਮੀ ਸਕੂਲ ਪਟਿਆਲਾ ਵਿਖੇ ਬਤੌਰ ਅਧਿਆਪਕਾ ਕੰਮ ਕਰ ਰਹੇ ਹਨ। ਪੰਜਾਬੀ ਮਾਂ ਬੋਲੀ ਵਿੱਚ ਲਿਖਣ ਦੀ ਚੇਟਕ ਕਾਲਜ ਦੇ ਦਿਨਾਂ ਤੋਂ ਹੀ ਸੀ,
ਪਰ ਵਿਆਹ ਉਪਰੰਤ ਦੋਨੋਂ ਬੱਚਿਆਂ, ਘਰ ਅਤੇ ਫ਼ੌਜ ਵੱਲੋਂ ਸਮੇਂ-ਸਮੇਂ ਦਿੱਤੀਆਂ ਜਾਂਦੀਆਂ ਜ਼ਿੰਮੇਵਾਰੀਆਂ ਕਾਰਨ ਲਿਖਣ ਵੱਲ ਰੁਝਾਨ ਘੱਟ ਗਿਆ। ਪਰ ਮੈਨੂੰ ਮੇਰੇ ਪਿਤਾ ਜੀ ਡਾ. ਵਿਦਵਾਨ ਸਿੰਘ ਸੋਨੀ
ਅਤੇ ਸ. ਸੁਰਜੀਤ ਸਿੰਘ (ਕਲਮ, 5ਆਬ ਫੇਸਬੁੱਕ ਗਰੁੱਪ) ਵੱਲੋਂ ਦਿੱਤੇ ਸੁਝაਅ ਕਾਰਨ ਲਾਕਡਾਊਨ ਦੌਰਾਨ ਲਿਖਣ ਦੀ ਚੇਟਕ ਲੱਗੀ ਜੋ ਕਿ ਹੁਣ ਵੀ ਬਾਦਸਤੂਰ ਜਾਰੀ ਹੈ।
ਆਉਣ ਵਾਲੀਆਂ ਪੁਸਤਕਾਂ : ਪੌਦਿਆਂ ਦੇ ਚਿਕਿਤਸਕ ਗੁਣ, ਵਿਗਿਆਨਿਕ ਸੋਚ।