ਸਰਘੀ (Sarghi)

ਸਰਘੀ ਪੰਜਾਬੀ ਕਹਾਣੀਕਾਰ ਹਨ। ਇਨ੍ਹਾਂ ਦਾ ਜਨਮ ਪੰਜਾਬੀ ਲੇਖਕ ਦਲਬੀਰ ਚੇਤਨ ਦੇ ਘਰ ਹੋਇਆ। ਇਨ੍ਹਾਂ ਨੇ ਪੰਜਾਬੀ ਲੋਕਧਾਰਾ ਅਤੇ ਗਲਪ ਵਿੱਚ ਪੀਐਚ.ਡੀ. ਦੀ ਡਿਗਰੀ ਕੀਤੀ। ਇਹ ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਤਰਨ ਤਾਰਨ ਵਿਖੇ ਅਸਿਸਟੈਂਟ ਪ੍ਰੋਫੈਸਰ ਹਨ। ਇਨ੍ਹਾਂ ਨੂੰ 2020 ਵਿੱਚ ਛਪੇ ਆਪਣੇ ਕਹਾਣੀ ਸੰਗ੍ਰਹਿ 'ਆਪਣੇ ਆਪਣੇ ਮਰਸੀਏ' ਲਈ 2021 ਦੇ ਢਾਹਾਂ ਇਨਾਮ ਲਈ ਫਾਇਨਲਿਸਟ ਵਜੋਂ ਸਨਮਾਨਿਤ ਕੀਤਾ ਗਿਆ।

ਰਚਨਾਵਾਂ:
ਸਮਦ੍ਰਿਸ਼ਟੀ (2002), ਖਿਲਰੇ ਹਰਫ਼ (2003), ਚੇਤਨ ਕਥਾ (2009), ਵਿਦਾ ਹੋਣ ਤੋਂ ਪਹਿਲਾਂ (2009), ਪੰਜਾਬੀ ਕਹਾਣੀ ਵਿਚ ਲੋਕਧਾਰਾ ਦਾ ਅਨੁਸਰਣ ਅਤੇ ਰੁਪਾਂਤਰ (2018), ਆਪਣੇ ਆਪਣੇ ਮਰਸੀਏ (2020).

ਮਾਨ-ਸਨਮਾਨ:
2021 ਦੇ ਢਾਹਾਂ ਇਨਾਮ ਲਈ ਫਾਇਨਲਿਸਟ (ਪੁਸਤਕ: ਆਪਣੇ ਆਪਣੇ ਮਰਸੀਏ)।

ਸਰਘੀ Punjabi writer Sarghi biography photo