Veena Verma ਵੀਨਾ ਵਰਮਾ
ਵੀਨਾ ਵਰਮਾ (2 ਸਤੰਬਰ 1960 - 2019) ਯੂ ਕੇ-ਰਹਿੰਦੀ ਪੰਜਾਬੀ ਕਹਾਣੀਕਾਰ, ਅਤੇ ਕਵਿਤਰੀ ਸੀ। ਉਸ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹਾ (ਹੁਣ ਮਾਨਸਾ ਜ਼ਿਲ੍ਹਾ, ਭਾਰਤ) ਦੇ ਨਗਰ ਬੁਢਲਾਡਾ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਬੁਢਲਾਡਾ ਦੀਆਂ ਵਿਦਿਅਕ ਸੰਸਥਾਵਾਂ ਤੋਂ ਪੜ੍ਹਾਈ ਮੁਕੰਮਲ ਕਰਕੇ ਉਹ ਯੂ ਕੇ ਜਾ ਵੱਸੀ।
ਉਸ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਕ ਸੀ। ਉਹ ਜ਼ਿਆਦਾਤਰ ਏਸ਼ੀਆਈ ਭਾਈਚਾਰੇ ਦੀਆਂ ਔਰਤਾਂ ਦੀਆਂ ਸਮੱਸਿਆਵਾਂ 'ਤੇ ਲਿਖਦੀ ਹੈ। ਉਸ ਦਾ ਕਹਾਣੀਆਂ ਦਾ ਪਹਿਲਾ ਸੰਗ੍ਰਹਿ, ਮੁੱਲ ਦੀ ਤੀਵੀਂ, 1992 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸ ਨੇ ਮੁੱਲ ਦੀ ਤੀਵੀਂ, ਫਿਰੰਗੀਆਂ ਦੀ ਨੂੰਹ (2002), ਜੋਗੀਆਂ ਦੀ ਧੀ (2009) ਸਮੇਤ ਕਹਾਣੀਆਂ ਦੇ ਤਿੰਨ ਸੰਗ੍ਰਹਿ ਅਤੇ ਇੱਕ ਕਾਵਿ ਸੰਗ੍ਰਹਿ, ਜੀ ਕਰਦੈ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਕੁਝ ਕਹਾਣੀਆਂ ਜਿਵੇਂ ਕਿ ਫਿਰੰਗੀਆਂ ਦੀ ਨੂੰਹ, ਗੁਲਬਾਨੋ, ਖਾਲੀ ਪਲਾਟ, ਸੱਚੀ ਸਾਂਝ ਅਤੇ ਛੋਟੀ ਸਰਦਾਰਨੀ ਨੂੰ ਸਟੇਜ 'ਤੇ ਚਲਾਇਆ ਗਿਆ ਹੈ ਅਤੇ ਟੀਵੀ ਚੈਨਲਾਂ ਦੁਆਰਾ ਫਿਲਮਾਇਆ ਗਿਆ ਹੈ।
ਰਚਨਾਵਾਂ - ਕਹਾਣੀ ਸੰਗ੍ਰਹਿ : ਮੁੱਲ ਦੀ ਤੀਵੀਂ,(1992), ਫਰੰਗੀਆਂ ਦੀ ਨੂੰਹ (2002), ਜੋਗੀਆਂ ਦੀ ਧੀ (2009), ਇੱਕ ਕੁੜੀ ਇਕੱਲੀ,
ਕਾਵਿ ਸੰਗ੍ਰਹਿ : ਜੀਅ ਕਰਦੈ।