Khalil Gibran
ਖ਼ਲੀਲ ਜਿਬਰਾਨ

ਖ਼ਲੀਲ ਜਿਬਰਾਨ (6 ਜਨਵਰੀ 1883-10 ਅਪਰੈਲ 1931), ਲਿਬਨਾਨੀ-ਅਮਰੀਕੀ ਕਵੀ, ਚਿਤਰਕਾਰ, ਬੁੱਤਘਾੜੇ, ਲੇਖਕ, ਦਾਰਸ਼ਨਿਕ ਅਤੇ ਧਰਮ ਸਾਸ਼ਤਰੀ ਸਨ। ਉਨ੍ਹਾਂ ਨੇ ਅੰਗਰੇਜੀ ਅਤੇ ਅਰਬੀ ਵਿੱਚ ਸਾਹਿਤ ਰਚਨਾ ਕੀਤੀ । ਖਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਚਲੇ ਗਏ ਅਤੇ ਕਲਾ ਦੀ ਤਾਲੀਮ ਦੇ ਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਹ ਆਪਣੀ ਕਿਤਾਬ ਪੈਗੰਬਰ (The Prophet-ਪੈਗ਼ੰਬਰ) ਦੀ ਵਜ੍ਹਾ ਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਵਿੱਚ: Nubthah fi Fan Al-Musiqa-ਸੰਗੀਤ, Ara'is al-Muruj-ਘਾਟੀ ਦੀਆਂ ਪਰੀਆਂ, Al-Arwah al-Mutamarrida-ਵਿਦਰੋਹੀ ਰੂਹਾਂ, Al-Ajniha al-Mutakassira-ਟੁੱਟੇ ਖੰਭ, Dam'a wa Ibtisama-ਹੰਝੂ ਤੇ ਮੁਸਕਾਨ, Al-Mawakib-ਜਲੂਸ, Al-‘Awāsif-ਤੂਫ਼ਾਨ, Al-Bada'i' waal-Tara'if-ਨਵਾਂ ਤੇ ਅਨੋਖਾ, The Madman-ਦੀਵਾਨਾ, Twenty Drawings-ਵੀਹ ਚਿੱਤਰ, The Forerunner-ਮੋਹਰੀ, Sand and Foam-ਰੇਤ ਤੇ ਝੱਗ, The Earth Gods-ਧਰਤੀ ਦੇ ਦੇਵਤੇ, The Wanderer-ਘੁਮੱਕੜ, Mirrors of the Soul-ਰੂਹ ਦੇ ਦਰਪਣ ਆਦਿ ਸ਼ਾਮਿਲ ਹਨ ।