Amrood Mitthe Han (Hindi Children Story in Punjabi): Sushil Shukla
ਅਮਰੂਦ ਮਿੱਠੇ ਹਨ (ਹਿੰਦੀ ਬਾਲ ਕਹਾਣੀ) : ਸੁਸ਼ੀਲ ਸ਼ੁਕਲ
ਇਕ ਮਾਲਕ ਸੀ। ਉਹ ਨੌਕਰ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦਾ ਸੀ।
ਨੌਕਰ ਨੂੰ ਜਦੋਂ ਮੌਕਾ ਮਿਲਦਾ, ਉਹ ਮਾਲਕ ਨੂੰ ਮੂਰਖ ਬਣਾ ਦਿੰਦਾ। ਇਕ ਵਾਰ ਮਾਲਕ ਨੇ ਕਿਹਾ, "ਜਾਹ, ਬਜ਼ਾਰ 'ਚੋਂ ਅਮਰੂਦ ਲੈ ਕੇ ਆ। ਭਾਅ ਘੱਟ ਤੋਂ ਘੱਟ ਹੋਣਾ ਚਾਹੀਦਾ । ਹੋਰ ਸੁਣ, ਹਰੇਕ ਅਮਰੂਦ ਮਿੱਠਾ ਹੋਣਾ ਚਾਹੀਦਾ।"
ਨੌਕਰ ਬਜ਼ਾਰ ਗਿਆ। ਦੁਕਾਨ ਤੇ ਜਾ ਕੇ ਉਸ ਨੇ ਬਹੁਤ ਚੰਗੀ ਤਰ੍ਹਾਂ ਭਾਅ-ਤਾਅ ਕੀਤਾ। ਉਸ ਨੇ ਇੱਕ ਅਮਰੂਦ ਚੱਖਿਆ। ਅਮਰੂਦ ਬਹੁਤ ਮਿੱਠਾ ਸੀ।
ਉਸ ਨੇ ਦੋ ਕਿਲੋ ਅਮਰੂਦ ਖਰੀਦ ਲਏ। ਰਾਹ ਵਿੱਚ ਉਹ ਇੱਕ ਦਰਖਤ ਦੀ ਛਾਂਵੇ ਬਹਿ ਗਿਆ। ਫਿਰ ਇੱਕ ਅਮਰੂਦ ਕੱਢਦਾ, ਉਸ ਨੂੰ ਚੱਖਦਾ ਅਤੇ ਵਾਪਸ ਝੋਲੇ ਵਿੱਚ ਰੱਖ ਦਿੰਦਾ । ਸਾਰੇ ਅਮਰੂਦਾਂ ਦਾ ਸੁਆਦ ਦੇਖਣ ਤੋਂ ਬਾਅਦ ਉਹ ਮਾਲਕ ਕੋਲ ਪਹੁੰਚਿਆ।
ਮਾਲਕ ਅਮਰੂਦਾਂ ਨੂੰ ਦੇਖ ਖਿਝ ਗਿਆ, "ਇਹ ਕੀ ਕੀਤਾ ਤੂੰ ? ਸਾਰੇ ਅਮਰੂਦ ਜੂਠੇ ਕਰ ਦਿੱਤੇ ।
ਨੌਕਰ ਨੇ ਬੜੀ ਹੀ ਮਾਸੂਮੀਅਤ ਨਾਲ ਕਿਹਾ, "ਮਾਲਿਕ, ਹਰੇਕ ਅਮਰੂਦ ਮਿੱਠਾ ਹੋਵੇ, ਇਹ ਜਾਣਨ ਦਾ ਹੋਰ ਕੋਈ ਤਰੀਕਾ ਨਹੀਂ ਸੀ।"
(ਅਨੁਵਾਦ : ਮੁਲਖ ਸਿੰਘ)