Anarko De Sawal (Hindi Children Story in Punjabi): Satyu
ਅਨਾਰਕੋ ਦੇ ਸਵਾਲ (ਹਿੰਦੀ ਬਾਲ ਕਹਾਣੀ) : ਸਤਯੁ
ਅਨਾਰਕੋ ਚੌਥੀ ਵਿੱਚ ਪੜ੍ਹਦੀ ਹੈ। ਕੋਈ ਨਾ ਕੋਈ ਸਵਾਲ ਉਸਦੇ ਜ਼ਿਹਨ ਵਿੱਚ ਘੁੰਮਦਾ ਰਹਿੰਦਾ ਹੈ।
ਅੱਜਕਲ੍ਹ ਉਹ ਅੰਮੀਂ ਤੋਂ ਪੁੱਛਦੀ ਹੈ, "ਸਭ ਚੀਜ਼ਾਂ ਕੌਣ ਤੈਅ ਕਰਦਾ ਹੈ ?"
"ਸਾਡੀ ਪ੍ਰੀਖਿਆ ਹੋਵੇਗੀ ਇਹ ਕੌਣ ਤੈਅ ਕਰਦਾ ਹੈ ?"
"ਕੁਝ ਨੇ ਪਾਸ ਹੋਣਾ ਹੈ ਅਤੇ ਕੁਝ ਨੇ ਫੇਲ੍ਹ ਹੋਣਾ ਹੈ, ਇਹ ਕੌਣ ਤੈਅ ਕਰਦਾ ਹੈ ?"
ਅੰਮੀਂ ਨੇ ਕਿਹਾ, "ਕਰਦਾ ਹੋਵੇਗਾ ਕੋਈ......"
ਅਨਾਰਕੋ ਨੇ ਫਿਰ ਇਕ ਸਵਾਲ ਕੀਤਾ, "ਅੱਛਾ ਅੰਮੀਂ, ਅੱਬਾ ਛੇ ਦਿਨ ਕੰਮ ਕਰਨਗੇ ਅਤੇ ਇੱਕ ਦਿਨ ਛੁੱਟੀ ਹੋਏਗੀ ਇਹ ਕੌਣ ਤੈਅ ਕਰਦਾ ਹੈ? "
.........ਅਤੇ ਅੰਮੀਂ ਤੁਸੀਂ ਸੱਤੇ ਦਿਨ ਕੰਮ ਕਰੋਗੇ ਇਹ ਕੌਣ ਤੈਅ ਕਰਦਾ ਹੈ ?
ਅੰਮੀਂ ਦੀ ਇਹਨਾਂ ਸਵਾਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਉਸ ਨੇ ਅਨਾਰਕੋ ਨੂੰ ਕਿਹਾ, "ਵਧੀਆ ਹਵਾ ਵਗ ਰਹੀ ਹੈ, ਚੱਲ ਬਾਗ 'ਚ ਅੰਬੀਆਂ ਡਿੱਗ ਰਹੀਆਂ ਹੋਣਗੀਆਂ।"
ਉਹ ਦੋਵੇਂ ਇੱਕ ਛੋਟਾ ਜਿਹਾ ਝੋਲਾ ਲੈ ਕੇ ਅੰਬੀਆਂ ਚੁਗਣ ਤੁਰ ਪਈਆਂ ।
(ਅਨੁਵਾਦ : ਮੁਲਖ ਸਿੰਘ)