Bhisham Sahni ਭੀਸ਼ਮ ਸਾਹਨੀ
ਭੀਸ਼ਮ ਸਾਹਨੀ (8 ਅਗਸਤ 1915 – 11 ਜੁਲਾਈ 2003) ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਨਾਵਲ 'ਤਮਸ' ਲਈ ਮਿਲੀ, ਜਿਸ ਉੱਪਰ ਬਾਅਦ ਵਿੱਚ ਟੀ.ਵੀ. ਫ਼ਿਲਮ ਵੀ ਬਣੀ। ਉਹ ਹਿੰਦੀ ਫ਼ਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ: 'ਮੇਰੀ ਪ੍ਰਿਯ ਕਹਾਨੀਆਂ', 'ਭਾਗਿਆਰੇਖਾ', 'ਵਾਂਗਚੂ', 'ਨਿਸ਼ਾਚਰ'; ਨਾਵਲ: 'ਝਰੋਖੇ', 'ਤਮਸ', 'ਬਸੰਤੀ', 'ਮਾਇਆਦਾਸ ਕੀ ਮਾੜੀ', 'ਕੁੰਤੋ'; ਨਾਟਕ: 'ਹਨੂਸ਼', 'ਮਾਧਵੀ', 'ਕਬੀਰਾ ਖੜਾ ਬਜਾਰ ਮੇਂ', 'ਮੁਆਵਜ਼ੇ'; ਹੋਰ ਰਚਨਾਵਾਂ: 'ਆਜ ਕੇ ਅਤੀਤ' (ਆਤਮਕਥਾ), 'ਬਲਰਾਜ ਮਾਈ ਬਰਦਰ', 'ਬਾਲਕਥਾ - ਗੁਲੇਲ ਕਾ ਖੇਲ', 'ਪਹਿਲਾ ਪਾਥ', 'ਭਟਕਤੀ ਰਾਖ', 'ਪਟਰੀਆਂ', 'ਸ਼ੋਭਾਯਾਤਰਾ', 'ਪਾਲੀ', 'ਦਯਾ', 'ਕੜੀਆਂ' ਸ਼ਾਮਿਲ ਹਨ। ਉਨ੍ਹਾਂ ਨੂੰ 1975 ਵਿੱਚ 'ਤਮਸ' ਲਈ ਸਾਹਿਤ ਅਕਾਦਮੀ ਇਨਾਮ, 1975 ਵਿੱਚ ਸ਼੍ਰੋਮਣੀ ਲੇਖਕ ਅਵਾਰਡ (ਪੰਜਾਬ ਸਰਕਾਰ), 1980 ਵਿੱਚ ਐਫਰੋ-ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਦਾ ਲੋਟਸ ਅਵਾਰਡ, 1983 ਵਿੱਚ ਸੋਵੀਅਤ ਲੈਂਡ ਨਹਿਰੂ ਅਵਾਰਡ ਅਤੇ 1998 ਵਿੱਚ ਭਾਰਤ ਸਰਕਾਰ ਦੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।