Chhoti Soch (Punjabi Story): Labh Singh Shergill

ਛੋਟੀ ਸੋਚ (ਮਿੰਨੀ ਕਹਾਣੀ) : ਲਾਭ ਸਿੰਘ ਸ਼ੇਰਗਿੱਲ

ਉਸਨੇ ਆਪਣੇ ਨੇੜੇ ਖੜ੍ਹੇ ਮੁਲਾਜ਼ਮਾਂ ਨੂੰ ਗੱਲਾਂ ਕਰਦੇ ਸੁਣਿਆ। ਉਨ੍ਹਾਂ ਵਿੱਚੋਂ ਇੱਕ ਕਹਿ ਰਿਹਾ ਸੀ, “ ਜੇ ਕੰਮ ਹੀ ਕਰਨਾ ਹੁੰਦਾ ਤਾਂ ਦਿਹਾੜੀ ਨਾ ਕਰ ਲੈਂਦੇ, ਐਸ਼ ਕਰੀਦੀ ਐ ਐਸ਼, ਏਦਾਂ ਹੀ ਦਿਹਾੜੀ ਕੁੱਟੀਦੀ ਐ ” ਬਾਕੀ ਵੀ ਸ਼ਾਇਦ ਉਸਦੀ ਗੱਲ ’ਤੇ ਮੁਸਕਰਾ ਕੇ ਸਹਿਮਤੀ ਦੇ ਰਹੇ ਸਨ ।

ਸੀਮਿੰਟ ਨਾਲ਼ ਰਲਾਏ ਮਸਾਲੇ ਦਾ ਚੇਪਾ ਤਸਲੇ ਵਿੱਚ ਪਾ ਕੇ ਮਿਸਤਰੀ ਨੂੰ ਫੜਾਉਂਦਿਆਂ ਉਹ ਸੋਚ ਰਿਹਾ ਸੀ ਕਿ ਅਨਪੜ੍ਹ ਤੇ ਛੋਟੇ ਤਾਂ ਸਾਨੂੰ ਸਮਝਿਆ ਜਾਂਦਾ ਹੈ ਪਰ...

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •