Labh Singh Shergill ਲਾਭ ਸਿੰਘ ਸ਼ੇਰਗਿੱਲ
ਲਾਭ ਸਿੰਘ ਸ਼ੇਰਗਿੱਲ ਦਾ ਪਿਤਾ-ਪੁਰਖ਼ੀ ਪਿੰਡ ਢੰਡਿਆਲ ਜ਼ਿਲ੍ਹਾ ਸੰਗਰੂਰ ਹੈ । ਇਹ ਅੱਜ ਕੱਲ੍ਹ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਰਹਿ ਰਹੇ ਹਨ। ਇਹਨਾਂ ਦੀ ਵਿੱਦਿਅਕ ਯੋਗਤਾ ਐਮ.ਏ. (ਇਤਿਹਾਸ, ਪੰਜਾਬੀ, ਅੰਗਰੇਜ਼ੀ) ਐਮ ਐੱਡ ਹੈ।ਇਹ ਕਿੱਤੇ ਵਜੋਂ ਅਧਿਆਪਕ ਹਨ। ਬਤੌਰ ਲੇਖਕ ਇਹ ਪੰਜਾਬੀ ਦੇ ਮੁੱਖ ਅਖ਼ਬਾਰਾਂ ਵਿੱਚ ਕਹਾਣੀਆਂ, ਲੇਖ ਅਤੇ ਛੋਟੇ ਸੁਨੇਹਿਆਂ ਦੇ ਤੌਰ ਤੇ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਵਿਸ਼ੇ ਪੱਖੋਂ ਇਹਨਾਂ ਦੀਆਂ ਰਚਨਾਵਾਂ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਮੁੱਖ ਤੌਰ ਤੇ ਸ਼ਾਮਲ ਹੁੰਦੀਆਂ ਹਨ।
