ਫੌਜੀ ਤਾਊ (ਪੰਜਾਬੀ ਕਹਾਣੀ) : ਰਵੇਲ ਸਿੰਘ ਇਟਲੀ
ਭਾਂਵੇਂ ਪਿੰਡ ਵਿੱਚ ਉਸ ਤੋਂ ਇਲਾਵਾ ਹੋਰ ਵੀ ਕਈ ਨਵੇਂ ਤੇ ਉਸ ਤੋਂ ਪਹਿਲਾਂ ਦੇ ਆਏ ਸਾਬਕਾ ਫੌਜੀ ਸਨ ਪਰ ਉਹ ਸਾਰਿਆਂ ਨਾਲੋਂ ਨਿਵੇਕਲੇ ਸੁਭਾ ਵਾਲਾ ਸੀ।
ਅੰਗਰੇਜ਼ ਰਾਜ ਵੇਲੇ ਦੀ ਫੌਜ ਦੀ ਨੌਕਰੀ ਕਰਕੇ ਉਸ ਵਿੱਚ ਉਰਦੂ ਰੋਮਨ ਲਿਖੇ ਤੇ ਬੋਲੇ ਜਾਣ ਕਰਕੇ ਉਸ ਦੀ ਪਛਾਣ ਦੂਸਰਿਆਂ ਫੌਜੀ ਪੈਨਸ਼ਨਰਾਂ ਨਾਲੋ ਵੱਖਰੀ ਸੀ।ਰੈਕਰੂਟਿੰਗ ਸੈਂਟਰ ਵਿੱਚੋਂ ਉਹ ਨਵੇਂ ਬਣਨ ਵਾਲੇ ਫੌਜੀ ਅਫਸਰਾਂ ਨੂੰ ਸਿਖਲਾਈ ਦੇਂਦਾ ਹੌਲਦਾਰ ਦੇ ਰੈਂਕ ਤੋਂ ਪੈਨਸ਼ਨ ਆਉਣ ਕਰਕੇ ਉਸ ਦਾ ਸੁਭਾਅ ਬਹੁਤ ਸਖਤ ਸੀ। ਰੋਜ਼ ਰੰਮ ਦਾ ਪੈੱਗ ਲਾਉਣ ਨੂੰ ਉਹ, ਦੁਵਾ ਮਾਫਕ, ਕਿਹਾ ਕਰਦਾ ਸੀ। ਏਸੇ ਲਈ ਉਸ ਵਿੱਚ ਤੰਦਰੁਸਤੀ ਤੇ ਚੁਸਤੀ ਦੋਵੇਂ ਬਰਕਰਾਰ ਸਨ।
ਇੱਕ ਦਿਨ ਉਹ ਫੌਜੀ ਕੈੰਟੀਨ ਵਿੱਚੋਂ ਗੇਟ ਤੇ ਖੜੇ ਫੌਜੀ ਜਵਾਨ ਨੇ ਉਸ ਨੂੰ ਪੁੱਛਿਆ,ਅਰੇ ਤਾਉੂ ਕੈਂਟੀਨ ਮੇਂ ਆਪ ਕਿਆ ਲੇਣ ਜਾ ਰਹੇ ਹੋ ਤਾਂ ਉਹ ਬੋਲਿਆ ਰੰਮ ਲੇਣੇ ਕੇ ਲੀਏ,ਤਾਂ ਹਰਾਣਵੀ ਫੌਜੀ ਬੋਲਿਆ ,ਤਾਊ ਗਰਮੀ ਬਹੁਤ ਹੈ,ਯਿਹ ਰੰਮ ਵੰਮ ਪੀਂਣੀ ਬੰਦ ਕਰੋ ,ਤਾਊ ਭਾਈ ਨੇ ਭਾਈ ਪਛਾਣਿਆ ਜਾਣ ਕੇ ਬੋਲਿਆ .ਕੋਈ ਬਾਤ ਨਹੀਂ ਗਰਮੀ ਕੋ ਗਰਮੀ ਕਾਟੇ ਗੀ।
ਉਸ ਦੀ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਵਸਤਾਂ ਦੇ ਉਲਟ ਪੁਲ ਰੱਖ ਰਖਾਵ ਤੋਂ ਫੌਜਣ ਨਾਲਗੱਲੇ ਗੱਲੇ, ਮੈਂ ਯਿਹ ਕਰ ਦੂੰਗਾ ,ਵੁਹ ਕਰਦੂੰਗਾ ਕਹਿਣ ਦੀ ਪੁਰਾਣੀ ਫੌਜੀ ਆਦਤ ਉਸ ਤੇ ਆਮ ਸੁਆਰ ਰਹਿੰਦੀ।
ਪਰ ਫੌਜਣ ਤਾਈ ਤੇ ਘਰ ਵਾਲੇ ਉਸ ਦੇ ਫੌਜੀ ਸੁਭਾਅ ਕਰਕੇ ਚੁੱਪ ਰਹਿਣ ਦੇ ਆਦੀ ਹੋ ਗਏ ਸਨ।
ਦੇਸ਼ ਦੀ ਵੰਡ ਤੋਂ ਕਿਤੇ ਪਹਿਲਾਂ ਦੀਆਂ ਚਾਰ ਜਮਾਤਾਂ ਪੜਿ੍ਆ ਦੋਣ ਹੋਣ ਕਰੇ ਉਸ ਦੀ ਬੋਲੀ ਵਿੱਚ ਉਰਦੂ ਜ਼ੁਬਾਨ ਦੇ ਕਈ ਅੱਖਰ ਅਗਰ ,ਮਗਰ ਲੇਕਿਨ, ਇਸ ਲੀਏ, ਵਗੈਰਾ ਵਗੈਰਾ, ਉਸ ਅੰਦਰ ਜਿਵੇਂ ਘਰ ਹੀ ਕਰ ਗਏ ਸਨ।
ਸ਼ਾਇਦ ਏਸੇ ਲਈ ਉੁਸ ਲਈ ਹਰ ਗੱਲ ਨੂੰ ਅੱਗੇ ਤੋਰਨ ਲਈ ਅਗਰ ਸ਼ਬਦ ਦੀ ਵਰਤੋਂ ਕਰਨਾ ਉਸ ਦੀ ਬੋਲ ਬਾਣੀ ਵਿੱਚ ਅਉਣਾ ਆਮ ਜਿਹੀ ਗੱਲ ਬਣ ਗਿਆ ਸੀ।
ਭਾਂਵੇਂ ਪਰ ,ਪ੍ਰੰਤੂ,but ,ਤਾਂ ਪੰਜਾਬੀ ਬੋਲੀ ਵਿੱਚ ਸਮੇਂ ਸਮੇਂ ਬੋਲੇ ਜਾਣ ਲੱਗੇ, ਪਰ ਇਨ੍ਹਾਂ ਸ਼ਬਦਾਂ ਨੂੰ ਆਪਣੀ ਬੋਲ ਚਾਲ ਵਿੱਚ ਲਿਆਉਣਾ ਉਸ ਲਈ ਦੂਰ ਦੀ ਗੱਲ ਸੀ।
ਏਸੇ ਕਰਕੇ ਹੀ ਲਈ ਸਾਰੇ ਪਿੰਡ ਵਿੱਚ ,ਅਗਰ, ਉਸ ਦੀ ਅੱਲ ਹੀ ਪੈ ਗਈ ਸੀ।
ਨਿਆਣੇ ਰੋਲਾ ਰੱਪਾ ਪਾਉਂਦੇ ਜਦੋਂ ਉਸ ਦੀ ਗਲੀ ਵਿੱਚੋਂ ਲੰਘਦੇ ਤਾਂ ਕੋਈ ਨਾ ਕੋਈ ਸ਼ਰਾਰਤ ਕੀਤੇ ਬਿਣਾਂ ਨਾ ਲੰਘਦੇ ।
ਜਦੋਂ ਉਨ੍ਹਾਂ ਦੇ ਪਿੱਛੇ ਪੈਣ ਲਈ ਉਹ ਘਰੋਂ ਬਾਹਰ ਆਕੇ ਉਨਾਂ ਨੂੰ ਫੜਨ ਦੀ ਕਰਦਾ ਤਾਂ ਨਿਆਣੇ ਉਸ ਨੂੰ ਅਗਰ ਅਗਰ ਕਹਿਕੇ ਚਿੜਾਉਂਦੇ ਹੋਏ ਸ਼ੂਟਾਂ ਵੱਟ ਜਾਂਦੇ ।
ਉਹ ਆਪਣੀ ਫੌਜੀ ਸੁਭਾ ਅਨੁਸਾਰ ਖਿਝਦਾ ਹੋਇਆ ਕਹਿੰਦਾ , ਸਾਲੇ ,ਸਹੁਰੀ ਕੇ ਯੇਹ ਸ਼ਰਾਰਤੋਂ ਸੇ ਬਾਜ਼ ਨਹੀਂ ਆਤੇ ਅਗਰ ਮੇਰੇ ਹਾਥ ਆ ਗਏ ਤੋ ,ਭੈਂ ਚੂੰ ,ਕੋ ਬੰਦੇ ਬਨਾ ਕਰ ਛੋੜੂੰਗਾ ।
ਇੱਕ ਵਾਰ ਤਾਂ ਲੰਘਦੇ ਨਿਆਣਿਆਂ ਨੇ ਉਸ ਦੀ ਕੰਧ ਤੇ ਕੋਿਇਲ਼ੇ ਨਾਲ , ਮੋਟਾ ਕਰਕੇ ,ਅਗਰ, ਲਿਖ ਹੀ ਦਿੱਤਾ।
ਉਸ ਨੇ ਦੂਜੇ ਦਿਨ ਹੀ ਇਹ ਕਹਿੰਦੇ , ਦੇਖਤਾ ਹੂੰ ਅੱਬ ਕੈਸੇ ਲਿਖਤੇ ਹੈਂ ਉੱਲੂ ਕੇ ਪੱਠੇ , ਮੇਰੀ ਕੰਧ ਪੇ,ਪਰ ਚਾਂਭਲੇ ਹੋਏ ਨਿਆਣੇ ਕਦੋਂ ਹਟਣ ਵਾਲੇ ਸਨ।
ਉਹ ਉਨ੍ਹਾਂ ਤੋ ਜਿੱਨਾ ਖਿਝਦਾ ਨਿਆਣੇ ਉਸ ਨੂੰ ਓਨਾ ਹੀ ਵੱਧ ਖਿਝਾਉਂਦੇ ਤੇ ਦੂਜੇ ਦਿਨ ਫਿਰ ਨੱਚਦੇ ਭੁੜਕਦੇ ਉਸੇ ਧਾਂ ਤੇ ਨਿਰੀ ਅਗਰ ਹੀ ਨਹੀਂ ਸਗੋਂ ਅਗਰ ਦੇ ਨਾਲ ਮਗਰ ਵੀ ਲਿਖ ਗਏ।
ਉਹ ਔਖਾ ਹੋਇਆ ਪੜ੍ਹ ਕੇ ਬੋਲਿਆ, ਮੈਂ ਨੇਂ ਰਕਰੂਟਿੰਗ ਸੈਂਟਰ ਸੇ ਬੜੇ ਬੜੇ ਸ਼ਰਾਰਤੀਓੰ ਕੋ ਸਬਕ ਸਿਖਾ ਕੇ ਠੀਕ ਕਰ ਦੀਆਂ ਲੇਕਿਨ ਯਿਹ ਭੂਤਨੀ ਕੇ ਪਤਾ ਨਹੀਂ ਕਿਸ ਮਿੱਟੀ ਕੇ ਬਣੇ ਹੂਏ ਹੈਂ ।
ਡਿਸਪਲ ਨੂੰ ਡਿਸਪਲੈਨ,ਟਾਈਮ ਨੂੰ ਟੈਮ, ਰਾਈਟ ਨੂੰ ਰੈਟ,ਟਾਈਟ ਨੂੰ ਟੈਟ ,ਕਹਿ ਕੇ ਉਹ ਪੂਰਾ ਫੌਜੀ ਹੋਣ ਦਾ ਸਬੂਤ ਲਈ ਫਿਰਦਾ ।
ਲੋਕ ਉਸ ਦੇ ਸਾਮ੍ਹਣੇ ਤਾਂ ਉਸ ਨੂੰ ਫੌਜੀ ਸਾਹਬ ਜਾਂ ਹੌਲਦਾਰ ਸਾਹਬ ਕਹਿੰਦੇ ਤਾਂ ਉਹ ਬਿਨਾਂ ਵਰਦੀ ਤੋਂ ਹੀ ਬੜਾ ਆਕੜ ਕੇ ਫੌਜੀਆਂ ਵਾਲੀ ਚਾਲ ਵਿੱਚ ਤੁਰਦਾ ਤਾਂ , ਲੋਕੀਂ ਉਸ ਨੂੰ ਫੌਜੀ ਕਰੈਕ ਕਹਿਕੇ ਉਸ ਦਾ ਮਖੌਲ ਉਡਾਂਦੇ ।
ਇੱਕ ਵਾਰ ਚੁਕਿਆ ਉਹ ਪਿੰਡ ਦੀ ਸਰਪੰਚੀ ਲਈ ਖੜ ਗਿਆ,ਪਰ ਪਰ ਗਿਣਤੀ ਵੇਲ ਉਸ ਨੂੰ ਸਿਰਫ ਚਾਰ ਵੋਟਾਂ ਪਈਆਂ ਵੇਖ ਕੁ ਕਚੀਚੀਆਂ ਵੱਟਦਾ ਕਹਿਣ ਲੱਗਾ 'ਯਿਹ ਏਕ ਤੋ ਮੈਂ ਨੇ ਡਾਲੀ ਥੀ ,ਏਕ ਮੇਰੀ ਘਰ ਵਾਲੀ ਕੀ ,ਏਕ ਮੇਰੇ ਫੌਜੀ ਦੋਸਤ ਕੀ ਮਗਰ ਯਿਹ ਚੌਥਾ ਸਾਲਾ ਕਹਾਂ ਸੇ ਆ ਗਿਆ ਮੁਝੇ ਵੋਟ ਡਾਲਣੇ ਕੋ।' ਵੇਖਣ ਸੁਣਨ ਵਾਲੇ ਬੁਕਲ ਚ, ਮੂੰਹ ਦੇ ਕੇ ਆਪਣੇ ਹਾਸੇ ਛੁਪਾ ਰਹੇ ਸਨ।
ਦੂਜੇ ਦਿਨ ਸ਼ਰਾਰਤੀ ਨਿਆਣਿਆਂ ਨੇ ਉਸ ਦੀ ਕੰਧ ਤੇ ਨਿਰਾ ਅਗਰ ਮਗਰ ਹੀ ਨਹੀਂ ਸਗੋਂ ਲੇਕਿਨ ਤੇ ਉਸ ਦੇ ਕਈ ਹੋਰ ਬੋਲੇ ਜਾਣ ਵਾਲੇ ਅੱਖਰਾਂ ਨਾਲ ਕੰਧ ਭਰੀ ਹੋਈ ਸੀ।
ਪਰ ਅੱਜ ਉਹ ਕੱਲ ਵਾਲੀ ਸਰਪੰਚੀ ਦੇ ਨਤੀਜੀਆਂ ਤੋਂ ਕਿਸੇ ਅਨਚੱਲੀ ਸ਼ੁਰਲੀ ਵਾਂਗ ਠੁੱਸ ਹੋਇਆ ਘਰੋਂ ਬਾਹਰ ਆਉਣ ਦੀ ਥਾਂ ਅੰਦਰ ਮੰਜੇ ਤੇ ਪਿਆ ਪਿਆ ਹੀ ਆਪਣੇ ਆਪ ਨਾਲ ਗੱਲਾਂ ਕਰਦਾ ਉਸ ਦੇ ਅਗਰ ,ਮਗਰ ਤੇ ਹੋਰ ਕਈ ਸ਼ਬਦਾਂ ਨਾਲ ਆਪਣੇ ਦਿਲ ਦੀ ਹਵਾੜ ਕੱਢ ਰਿਹਾ ਸੀ।
ਰਵੇਲ ਸਿੰਘ ਇਟਲੀ, ਪੰਜਾਬ
ਹੁਣ ਕੇਨੇਡਾ