Rewail Singh Italy
ਰਵੇਲ ਸਿੰਘ ਇਟਲੀ

ਰਵੇਲ ਸਿੰਘ (15-6-1938-) ਦਾ ਜਨਮ ਪਿੰਡ : ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ ਮਾਤਾ ਕਰਤਾਰ ਕੌਰ ਅਤੇ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਨਵਾਂ ਪਿੰਡ ਤਹਿਸੀਲ ਗੁਰਦਾਸਪੁਰ ਵਿਚ ਆ ਵਸੇ । ਹੁਣ ਉਹ ਇਟਲੀ ਵਿਚ ਰਹਿ ਰਹੇ ਹਨ । ਉਹ ਪੇਸ਼ੇ ਵੱਜੋਂ ਰੀਟਾਇਰਡ ਗਿਰਦਾਵਰ ਕਾਨੂੰਗੋ ਹਨ ।
ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪੁਸਤਕਾਂ 'ਸ਼ਬਦਾਂ ਦੇ ਹਾਰ', 'ਜੀਵਣ ਬ੍ਰਿਤਾਂਤ ਸੰਤ ਬਾਬਾ ਬੀਰਬਲ ਜੀ', 'ਵਾਰ ਸ਼ਹੀਦ ਬੀਬੀ ਸੁੰਦਰੀ', ਅਤੇ ਕਈ ਸਾਂਝੇ ਕਾਵਿ ਸੰਗ੍ਰਿਹ, ਕਵਿਤਾ, ਹਲਕੇ ਫੁਲਕੇ ਲੇਖ, ਕਹਾਣੀ, ਮਿੰਨੀ ਕਹਾਣੀ ਆਦਿ, ਉਨ੍ਹਾਂ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ । ਉਨ੍ਹਾਂ ਨੂੰ ਮਹਿਰਮ ਸਾਹਿਤ ਸਭਾ ਦੀ ਸਰਪਸਤੀ ਹਾਸਲ ਹੈ ਇਸ ਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਪ੍ਰਸਤੀ ਵੀ ਲੰਮਾ ਸਮਾਂ ਕੀਤੀ ਹੈ।