Franz Kafka
ਫ਼ਰਾਂਜ਼ ਕਾਫ਼ਕਾ

ਫ਼ਰਾਂਜ਼ ਕਾਫ਼ਕਾ (3 ਜੁਲਾਈ 1883-3 ਜੂਨ 1924) ਜਰਮਨ ਭਾਸ਼ੀ ਬੋਹੇਮੀਆਈ ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਸੀ, ਜਿਸਨੂੰ 20ਵੀਂ ਸਦੀ ਦੇ ਸਾਹਿਤ ਦੇ ਸਭ ਤੋਂ ਪ੍ਰਮੁੱਖ ਲੇਖਕਾਂ ਵਿੱਚੋਂ ਮੰਨਿਆ ਗਿਆ ਹੈ। ਉਸਦੇ ਕੰਮ ਯਥਾਰਥਵਾਦ ਅਤੇ ਕਲਪਨਾ ਦੇ ਤੱਤਾਂ ਦਾ ਮੇਲ ਹਨ, ਜਿਸ ਵਿੱਚ ਉਸਦੇ ਨਾਇਕ ਨਾ ਸਮਝ ਆਉਣ ਵਾਲੀਆਂ ਸਮਾਜਿਕ ਅਫ਼ਸਰਸ਼ਾਹੀ ਤਾਕਤਾਂ ਦੇ ਵਿੱਚ ਵਿਲੱਖਣ ਹਾਲਤਾਂ ਦਾ ਸਾਹਮਣਾ ਕਰਦੇ ਹਨ, ਅਤੇ ਇਨ੍ਹਾਂ ਨੂੰ ਉਪਰਾਮਤਾ, ਹੋਂਦ ਦੀ ਚਿੰਤਾ (Existential anxiety), ਦੋਸ਼ ਅਤੇ ਵਿਅਰਥਤਾ (Absurdity) ਨਾਲ ਸਮਝਿਆ ਜਾਂਦਾ ਹੈ। ਉਸਦੇ ਸਭ ਤੋਂ ਵਧੀਆ ਕੰਮਾਂ ਵਿੱਚ ਦ ਮੈਟਾਮੌਰਫੋਸਿਸ (ਰੁਪਾਂਤਰਨ), ਦ ਟ੍ਰਾਇਲ (ਮੁਕੱਦਮਾ) ਅਤੇ ਦ ਕਾਸਲ (ਕਿਲ੍ਹਾ) ਸ਼ਾਮਿਲ ਹਨ। ਅੰਗਰੇਜ਼ੀ ਦਾ ਸ਼ਬਦ Kafkaesque ਨੂੰ ਉਸਦੀਆਂ ਲਿਖਤਾਂ ਵਰਗੀਆਂ ਹਾਲਤਾਂ ਬਿਆਨ ਕਰਨ ਦੇ ਲਈ ਵਰਤਿਆ ਜਾਂਦਾ ਹੈ, ਅਤੇ ਇਹ ਸ਼ਬਦ ਉਸਦੇ ਨਾਮ ਤੋਂ ਲਿਆ ਗਿਆ ਹੈ।