ਗੁਲਸ਼ੇਰ ਖ਼ਾਂ ਸ਼ਾਨੀ - Gulsher Khan Shaani
ਗੁਲਸ਼ੇਰ ਖ਼ਾਂ ਸ਼ਾਨੀ (੧੬ ਮਈ ੧੯੩੩ - ੧੦ ਫ਼ਰਵਰੀ ੧੯੯੫) ਹਿੰਦੀ ਦੇ ਉੱਚ ਕੋਟੀ ਦੇ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸਨ । ਉਨ੍ਹਾਂ ਦਾ ਜਨਮ ਜਗਦਲਪੁਰ (ਮੱਧ ਪ੍ਰਦੇਸ਼) ਵਿੱਚ ਹੋਇਆ । ਉਨ੍ਹਾਂ ਨੇ ਕਈ ਪੱਤਰ-ਪੱਤਰਕਾਵਾਂ ਦੀ ਸੰਪਾਦਨਾ ਵੀ ਕੀਤੀ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਨਾਵਲ: ਕਾਲਾ ਜਲ, ਕਸਤੂਰੀ, ਪੱਥਰੋਂ ਮੇਂ ਬੰਦ ਆਵਾਜ਼, ਏਕ ਲੜਕੀ ਕੀ ਡਾਯਰੀ, ਸਾਂਪ ਔਰ ਸੀੜ੍ਹੀ, ਨਦੀ ਔਰ ਸੀਪੀਆਂ; ਕਹਾਣੀ ਸੰਗ੍ਰਹਿ: ਬਬੂਲ ਕੀ ਛਾਂਵ, ਛੋਟੇ ਘੇਰੇ ਕਾ ਵਿਦਰੋਹ, ਏਕ ਸੇ ਮਕਾਨੋਂ ਕਾ ਨਗਰ, ਏਕ ਨਾਵ ਕੇ ਯਾਤਰੀ, ਯੁੱਧ, ਸ਼ਰਤ ਕਾ ਕਯਾ ਹੁਆ ?, ਜਹਾਂਪਨਾਹ ਜੰਗਲ; ਸੰਸਮਰਣ (ਯਾਦਾਂ): ਸ਼ਾਲ ਵਨੋਂ ਕਾ ਦਵੀਪ; ਅਤੇ ਨਿਬੰਧ ਸੰਗ੍ਰਿਹ: ਏਕ ਸ਼ਹਿਰ ਮੇਂ ਸਪਨੇ ਬਿਕਤੇ ਹੈਂ ਸ਼ਾਮਿਲ ਹਨ । ਉਨ੍ਹਾਂ ਦੀਆਂ ਰਚਨਾਵਾਂ ਦਾ ਹੋਰ ਬੋਲੀਆਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ ।