Jaishankar Prasad - ਜੈਸ਼ੰਕਰ ਪ੍ਰਸਾਦ

ਜੈਸ਼ੰਕਰ ਪ੍ਰਸਾਦ (੩੦ ਜਨਵਰੀ ੧੮੮੯ - ੧੪ ਜਨਵਰੀ ੧੯੩੭), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਸਨ। ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਦੇ ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ, ਜਿਸ ਦੁਆਰਾ ਖੜੀ ਬੋਲੀ ਦੀ ਕਵਿਤਾ ਵਿੱਚ ਰੱਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ। ਵਾਰਾਨਸੀ ਦੇ ਇਸ ਪ੍ਰਸਿੱਧ ਸਾਹਿਤਕਾਰ ਦੇ ਲਿਖੇ ਕਈ ਨਾਵਲ, ਕਵਿਤਾ, ਕਹਾਣੀ ਅਤੇ ਨਾਟਕ ਸੰਗ੍ਰਹਿ ਉਪਲਬਧ ਹਨ।

ਜੈਸ਼ੰਕਰ ਪ੍ਰਸਾਦ (Jaishankar Prasad)

ਜੈਸ਼ੰਕਰ ਪ੍ਰਸਾਦ ਦੀਆਂ ਕਹਾਣੀਆਂ ਪੰਜਾਬੀ ਵਿੱਚ

Jaishankar Prasad Stories in Punjabi