ਕੇਸਰਾ ਰਾਮ
ਕੇਸਰਾ ਰਾਮ (ਜਨਮ ੧ ਜਨਵਰੀ ੧੯੬੬-) ਹਰਿਆਣੇ ਦੇ ਪੰਜਾਬੀ ਬੋਲੀ ਦੇ ਕਾਮਯਾਬ ਕਹਾਣੀਕਾਰ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ-ਸੰਗ੍ਰਹਿ: ਰਾਮ ਕਿਸ਼ਨ ਬਨਾਮ ਸਟੇਟ ਹਾਜ਼ਿਰ ਹੋ, ਪੁਲਸੀਆ ਕਿਉਂ ਮਰਦਾ ਹੈ, ਬੁਲਬੁਲਿਆਂ ਦੀ ਕਾਸ਼ਤ, ਤਾਰਿਆਂ ਦੇ ਆਸ ਪਾਸ ।'ਪੁਲਸੀਆ ਕਿਉਂ ਮਰਦਾ ਹੈ' ਲਈ ਉਨ੍ਹਾਂ ਨੂੰ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੈ ।