Mohan Rakesh - ਮੋਹਨ ਰਾਕੇਸ਼

ਮੋਹਨ ਰਾਕੇਸ਼ (8 ਜਨਵਰੀ 1925 – 3 ਜਨਵਰੀ 1972) ਨਵੀਂ ਕਹਾਣੀ ਅੰਦੋਲਨ ਦੇ ਉਘੜਵੇਂ ਹਸਤਾਖਰ ਹਨ। ਉਸਨੇ ਪਹਿਲਾ ਆਧੁਨਿਕ ਹਿੰਦੀ ਨਾਟਕ 'ਆਸਾੜ੍ਹ ਕਾ ਏਕ ਦਿਨ' (1958) ਵਿੱਚ ਲਿਖਿਆ ਜਿਸਨੇ ਸੰਗੀਤ ਨਾਟਕ ਅਕੈਡਮੀ ਵੱਲੋਂ ਆਯੋਜਿਤ ਮੁਕਾਬਲਾ ਜਿੱਤਿਆ ਸੀ। ਨਾਟਕ, ਨਾਵਲ, ਨਿੱਕੀ ਕਹਾਣੀ, ਸਫ਼ਰਨਾਮਾ, ਆਲੋਚਨਾ ਅਤੇ ਯਾਦਾਂ ਲਿਖਣ-ਖੇਤਰਾਂ ਵਿੱਚ ਉੱਘਾ ਯੋਗਦਾਨ ਪਾਇਆ।

ਮੋਹਨ ਰਾਕੇਸ਼ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ। ਉਹ ਸੋਲ੍ਹਾਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਐੱਮ.ਏ. ਕੀਤੀ। ਰੋਟੀ-ਰੋਜ਼ੀ ਕਮਾਉਣ ਲਈ ਪੜ੍ਹਾਉਣ ਲੱਗ ਗਏ ਅਤੇ ਫਿਰ ਕੁਝ ਸਾਲਾਂ ਤੱਕ 'ਸਾਰਿਕਾ' ਦੇ ਸੰਪਾਦਕ ਰਹੇ। 'ਆਸਾੜ੍ਹ ਕਾ ਏਕ ਦਿਨ' ਦੇ ਇਲਾਵਾ ਉਹ 'ਆਧੇ ਅਧੂਰੇ' ਅਤੇ 'ਲਹਿਰੋਂ ਕੇ ਰਾਜਹੰਸ' ਦੇ ਰਚਨਾਕਾਰ ਸਨ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਨੇ ਸਨਮਾਨਿਤ ਕੀਤਾ। ਮੋਹਨ ਰਾਕੇਸ਼ ਹਿੰਦੀ ਦੇ ਬਹੁਮੁਖੀ ਪ੍ਰਤਿਭਾ ਸੰਪੰਨ ਨਾਟਕ ਲੇਖਕ ਅਤੇ ਨਾਵਲਕਾਰ ਹਨ। ਸਮਾਜ ਦੇ ਸੰਵੇਦਨਸ਼ੀਲ ਵਿਅਕਤੀ ਅਤੇ ਸਮੇਂ ਦੇ ਪਰਵਾਹ ਵਿੱਚੋਂ ਇੱਕ ਅਨੁਭਵੀ ਪਲ ਚੁਣ ਕੇ ਉਨ੍ਹਾਂ ਦੋਵਾਂ ਦੇ ਸਾਰਥਕ ਸੰਬੰਧ ਨੂੰ ਖੋਜ ਕੱਢਣਾ, ਰਾਕੇਸ਼ ਦੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਹੈ। ਮੋਹਨ ਰਾਕੇਸ਼ ਦੀ ਡਾਇਰੀ ਹਿੰਦੀ ਵਿੱਚ ਇਸ ਵਿਧਾ ਦੀਆਂ ਸਭ ਤੋਂ ਸੁੰਦਰ ਕ੍ਰਿਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਪ੍ਰਮੁੱਖ ਰਚਨਾਵਾਂ:

ਨਾਵਲ: ਅੰਧੇਰੇ ਬੰਦ ਕਮਰੇ, ਅੰਤਰਾਲ, ਨ ਆਨੇ ਵਾਲਾ ਕਲ

ਨਾਟਕ: ਆਸ਼ਾੜ੍ਹ ਕਾ ਏਕ ਦਿਨ, ਲਹਰੋਂ ਕੇ ਰਾਜਹੰਸ, ਆਧੇ ਅਧੂਰੇ

ਕਹਾਣੀ ਸੰਗ੍ਰਹਿ: ਕਵਾਰਟਰ ਤਥਾ ਅਨ੍ਯ ਕਹਾਨਿਆਂ, ਪਹਚਾਨ ਤਥਾ ਅਨ੍ਯ ਕਹਾਨਿਆਂ, ਵਾਰਿਸ ਤਥਾ ਅਨ੍ਯ ਕਹਾਨਿਆਂ

ਨਿਬੰਧ ਸੰਗ੍ਰਹਿ: ਪਰਿਵੇਸ਼

ਅਨੁਵਾਦ: ਮ੍ਰਿਚਛਕਟਿਕ, ਸ਼ਾਕੁੰਤਲਮ

ਮੋਹਨ ਰਾਕੇਸ਼ (Mohan Rakesh)

ਮੋਹਨ ਰਾਕੇਸ਼ ਹਿੰਦੀ ਕਹਾਣੀਆਂ ਪੰਜਾਬੀ ਵਿਚ

Mohan Rakesh Hindi Stories / Kahanian in Punjabi