Nain Sukh
ਨੈਣ ਸੁੱਖ

ਨੈਣ ਸੁੱਖ ਹੋਰਾਂ ਦਾ ਅਸਲ ਨਾਂ ਖ਼ਾਲਿਦ ਪਰਵੇਜ਼ ਹੈ ਉਹ ਪੇਸ਼ੇ ਵਜੋਂ ਵਕੀਲ ਹਨ । ਉਨ੍ਹਾਂ ਦੀਆਂ ਹੁਣ ਤੱਕ ਪੰਜ ਕਿਤਾਬਾਂ 'ਕਿੱਕਰ ਤੇ ਅੰਗੂਰ' (ਕਵਿਤਾ), 'ਠੀਕਰੀਆਂ', 'ਉੱਥਲ ਪੁੱਥਲ', 'ਸ਼ਹੀਦ' (ਕਹਾਣੀਆਂ) ਤੇ 'ਮਾਧੋ ਲਾਲ ਹੁਸੈਨ' (ਨਾਵਲ) ਛਪ ਚੁੱਕੀਆਂ ਹਨ। ਉਨ੍ਹਾਂ ਦੇ ਨਾਵਲ 'ਮਾਧੋ ਲਾਲ ਹੁਸੈਨ' ਤੇ ਕਹਾਣੀ ਸੰਗ੍ਰਹਿ 'ਸ਼ਹੀਦ' ਦਾ ਪਾਕਿਸਤਾਨੀ ਪੰਜਾਬੀ ਅਦਬੀ ਹਲਕਿਆਂ 'ਚ ਖ਼ਾਸਾ ਚਰਚਾ ਰਿਹਾ।ਉਨ੍ਹਾਂ ਦੀ ਰਚਨਾ 'ਆਈ ਪੁਰੇ ਦੀ ਵਾਅ' ਹੁਣੇ-ਹੁਣੇ ਛਪੀ ਹੈ । ਨੈਨ ਸੁੱਖ ਸੱਚ ਲਿਖਦਿਆਂ ਜ਼ਰਾ ਵੀ ਨਹੀਂ ਡਰਦੇ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਤੱਥਾਤਮਕ, ਕਲਪਨਾਤਮਕ ਤੇ ਸਿਰਜਣਾਤਮਕ ਪ੍ਰਗਟਾਵਾ ਹੈ।

ਨੈਣ ਸੁੱਖ : ਪੰਜਾਬੀ ਕਹਾਣੀਆਂ

Nain Sukh : Punjabi Stories/Kahanian