O Henry
ਓ ਹੈਨਰੀ

ਓ ਹੈਨਰੀ (੧੧ ਸਤੰਬਰ ੧੮੬੨–੫ ਜੂਨ ੧੯੧੦) ਅਮਰੀਕੀ ਲੇਖਕ ਸਨ। ਉਨ੍ਹਾਂ ਦਾ ਅਸਲੀ ਨਾਂ ਵਿਲੀਅਮ ਸਿਡਨੀ ਪੋਰਟਰ ਸੀ । ਉਨ੍ਹਾਂ ਨੂੰ ਅਮਰੀਕਾ ਦਾ ਮੋਪਾਸਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਲਏ ਗਏ ਆਮ ਲੋਕ ਹੁੰਦੇ ਹਨ । ਉਹ ਸ਼ਬਦਾਂ ਦੇ ਜਾਦੂਗਰ ਹਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਦਾ ਅੰਤ ਹੈਰਾਨ ਕਰਨ ਵਾਲਾ ਹੁੰਦਾ ਹੈ ।