Aleksey Tolstoy ਅਲੈਕਸੇਈ ਤਾਲਸਤਾਏ
ਅਲੇਕਸੇਈ ਤਾਲਸਤਾਏ (1883-1945) ਨੇ ਵੋਲਗਾ ਦਰਿਆ ਕੰਢੇ ਸਮਾਰਾ ਨੇੜੇ (ਅੱਜਕਲ੍ਹ ਕੂਈਬੀਸ਼ੇਵ) ਵਾਕਿਆ ਇਕ ਛੋਟੇ ਜਿਹੇ ਕਸਬੇ ਵਿਚ ਜਨਮ ਲਿਆ। ਪਹਿਲੀ ਸੰਸਾਰ ਜੰਗ ਸਮੇਂ ਮੁਹਾਜ਼ ’ਤੇ ਪੱਤਰਪ੍ਰੇਰਕ ਵਜੋਂ ਕੰਮ ਕੀਤਾ। ਓਦੋਂ ਲੇਖਕ ਅਕਤੂਬਰ ਇਨਕਲਾਬ ਨੂੰ ਨਾ ਸਮਝ ਤੇ ਨਾ ਹੀ ਪ੍ਰਵਾਨ ਕਰ ਸਕਿਆ। ਤੇ ਜਿਉਂ ਹੀ ਉਹਨੂੰ ਇਨਕਲਾਬ ਦੀ ਮਹਾਨਤਾ ਤੇ ਨਿਆਂਸ਼ੀਲਤਾ ਦਾ ਅਹਿਸਾਸ ਹੋ ਗਿਆ, ਆਪਣੇ ਹੁਨਰ ਨੂੰ ਨਵੀਂ ਹਕੀਕਤ ਦੇ ਚਿਤਰਣ ਤੇ ਉਹਦੀ ਪੱਕੀ ਸਥਾਪਤੀ ਦੇ ਲੇਖੇ ਲਾ ਦਿੱਤਾ। ਤਿੱਕੜੀ-ਰਚਨਾ “ਕਰੜੀ ਪ੍ਰੀਖਿਆ'' ਤੇ ਇਤਿਹਾਸਕ ਨਾਵਲ “ਪਿਓਤਰ ਮਹਾਨ” ਸੋਵੀਅਤ ਸਾਹਿਤ ਦੇ ਕਲਾਸਿਕ, ਅਕਾਦਮੀਸ਼ਨ ਅਲੇਕਸੇਈ ਤਾਲਸਤਾਏ ਦੀ ਕਲਮ ਵਿਚੋਂ ਹੀ ਨਿਕਲੇ ਹਨ, ਜਿਹੜੇ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿਚ ਉਲਥਾਏ ਗਏ ਹਨ। ਇਸ ਤੋਂ ਇਲਾਵਾ ਕੁਝ ਛੋਟੇ ਨਾਵਲ, ਕਹਾਣੀਆਂ ਤੇ ਨਾਟਕ ਵੀ ਇਸੇ ਲੇਖਕ ਦੀ ਦੇਣ ਹਨ।