Alexander Bek ਅਲੈਕਸਾਂਦਰ ਬੇਕ

ਅਲੇਕਸਾਂਦਰ ਬੇਕ (1902-1972) ਦਾ ਜਨਮ ਸਾਰਾਤੋਵ ਸ਼ਹਿਰ ਦੇ ਇਕ ਡਾਕਟਰ ਪਰਿਵਾਰ ਵਿਚ ਹੋਇਆ। ਜਵਾਨੀ ਵੇਲੇ ਖਾਨਾਜੰਗੀ ਵਿਚ ਹਿੱਸਾ ਲਿਆ।ਓਦੋਂ ਹੀ, ਜਦੋਂ ਉਹ 1919 ਵਿਚ ਮੁਹਾਜ਼ ਉੱਤੇ ਸੀ, ਆਪਣੀ ਪਲੇਠੀ ਰਚਨਾ ਪ੍ਰਕਾਸ਼ਿਤ ਕੀਤੀ।ਉਹ ਕਈ ਮਸ਼ਹੂਰ ਕਹਾਣੀਆਂ ਤੇ ਨਾਵਲਾਂ ਦਾ ਕਰਤਾ ਏ। 1941 ਵਿਚ ਮਾਸਕੋ ਦੀ ਬਹਾਦਰਾਨਾ ਰਾਖੀ ਬਾਰੇ ਉਹਦਾ ਨਾਵਲ “ਵੋਲੋਕੋਲਾਮਸਕੋਏ ਸ਼ਾਹਰਾਹ”, ਜਿਹੜਾ 1943-1944 ਵਿਚ ਲਿਖਿਆ ਗਿਆ ਸੀ, ਉਸ ਦੀ ਸਭ ਤੋਂ ਮਕਬੂਲ ਰਚਨਾ ਹੈ। ਇਸ ਦਾ ਹੀਰੋ ਬਾਊਰਜਨ ਮੋਮੀਸ਼-ਉਲੀ ਕੋਈ ਕਲਪਿਤ ਪਾਤਰ ਨਹੀਂ ਬਲਕਿ ਹਕੀਕੀ ਵਿਅਕਤੀ ਹੈ।
ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ : ਵੋਲੋਕੋਲਾਮਸਕੋਏ ਸ਼ਾਹਰਾਹ (ਨਾਵਲ), ਐਂਡ ਨਾਟ ਟੂ ਡਾਈ (ਨਾਵਲ), ਬੇਰੇਜ਼ਕੋਵ (ਇੱਕ ਖੋਜੀ ਦੀ ਕਹਾਣੀ)।

ਅਲੈਕਸਾਂਦਰ ਬੇਕ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ