Anatoli Ananiev ਅਨਾਤੋਲੀ ਅਨਾਨਿਯੇਵ
ਅਨਾਤੋਲੀ ਅਨਾਨਿਯੇਵ (ਜਨਮ 1925-) 1942 ਵਿਚ ਸਵੈ-ਇੱਛਾ ਨਾਲ ਮੁਹਾਜ਼ ਉੱਤੇ ਚਲਾ ਗਿਆ।ਓਦੋਂ ਕੁਰਸਕ ਵਿਚ ਘਮਸਾਨ ਦੀ ਲੜਾਈ ਹੋ ਰਹੀ ਸੀ।
ਉੱਥੇ ਉਸ ਨੂੰ ਪਹਿਲਾ ਤਮਗਾ ਮਿਲਿਆ ਤੇ ਪਹਿਲੀ ਵਾਰੀ ਫੱਟੜ ਹੋਇਆ ... 1943 ਦੀਆਂ ਗਰਮੀਆਂ ਵਿਚ ਅਨਾਨਿਯੇਵ ਨੇ ਜੋ ਕੁਝ ਵੇਖਿਆ ਹੰਢਾਇਆ ਸੀ, ਉਸ
ਦਾ ਨਕਸ਼ਾ ਵੀਹ ਸਾਲ ਮਗਰੋਂ ਆਪਣੇ ਨਾਵਲ “ਟੈਕਾਂ ਦੀ ਲੜ੍ਹਾਈ” ਵਿਚ ਬੰਨ੍ਹਿਆ ਹੈ । ਜੰਗ ਮਗਰੋਂ ਕਾਰਖਾਨੇ ਵਿਚ ਕੰਮ ਕੀਤਾ, ਖੇਤੀਬਾੜੀ ਵਿਭਾਗ ਤੋਂ ਡਾਕ ਰਾਹੀਂ
ਵਿੱਦਿਆ ਪ੍ਰਾਪਤ ਕੀਤੀ। ਸਾਂਝੇ ਫਾਰਮ ਵਿਚ ਕੰਮ ਕੀਤਾ, ਫਿਰ ਅੱਗੋਂ ਪੜ੍ਹਾਈ ਕੀਤੀ ਤੇ ਪੱਤਰਕਾਰ ਬਣ ਗਿਆ। 1958 ਵਿਚ ਆਪਣਾ ਪਹਿਲਾ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ
ਕੀਤਾ। ਹੁਣ ਤਕ ਅਨਾਤੋਲੀ ਅਨਾਨਿਯੇਵ ਪੰਜ ਨਾਵਲ ਤੇ ਛੋਟੀਆਂ ਕਹਾਣੀਆਂ ਦੇ ਕੁਝ ਸੰਗ੍ਰਹਿ ਪਾਠਕਾਂ ਨੂੰ ਦੇ ਚੁੱਕਾ ਹੈ। ਉਹਨੂੰ ਰੂਸੀ ਫੈਡਰੇਸ਼ਨ ਦੇ ਰਾਜਕੀ ਪੁਰਸਕਾਰ
ਨਾਲ ਸਨਮਾਨਿਤ ਕੀਤਾ ਗਿਆ ਹੈ।