Grigory Baklanov ਗਰੀਗੋਰੀ ਬਾਕਲਾਨੋਵ

ਗਰੀਗੋਰੀ ਬਾਕਲਾਨੋਵ (1923-2009) ਉਹਨਾਂ ਸੋਵੀਅਤ ਲਿਖਾਰੀਆਂ ਵਿਚੋਂ ਹੈ ਜਿਨ੍ਹਾਂ ਨੇ ਸਕੂਲ ਦੀ ਪੜ੍ਹਾਈ ਛੱਡ ਕੇ ਮਹਾਨ ਦੇਸ਼ਭਗਤਕ ਜੰਗ ਦੀਆਂ ਖੰਦਕਾਂ ਵਿਚ ਪ੍ਰਵੇਸ਼ ਕੀਤਾ ਸੀ।ਬਾਕਲਾਨੋਵ ਰਾਈਫਲ ਪਲਟਣ, ਤੋਪਚੀ ਰੈਜੀਮੈਂਟ ਤੇ ਛਾਪਾਮਾਰ ਦਸਤੇ ਦੀਆਂ ਸਫ਼ਾਂ ਵਿਚ ਜੰਗ ਦੇ ਬਿਖੜੇ ਰਾਹਾਂ ਥਾਣੀ ਲੰਘਿਆ।ਜੰਗ ਮਗਰੋਂ ਵਿੱਦਿਆ ਪ੍ਰਾਪਤ ਕੀਤੀ ਤੇ ਸਾਹਿਤ ਰਚਣ ਲੱਗ ਪਿਆ। ਉਹਨੇ ਕਈ ਨਾਵਲ ਤੇ ਕੁਝ ਕਹਾਣੀ ਸੰਗ੍ਰਹਿ ਲਿਖੇ। ਬਾਕਲਾਨੋਵ ਨੂੰ ਸੋਵੀਅਤ ਯੂਨੀਅਨ ਦਾ ਰਾਜਕੀ ਪੁਰਸਕਾਰ ਮਿਲਿਆ ਹੋਇਆ ਹੈ। ਲੇਖਕ ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ-ਫਾਸਿਸ਼ਟ ਕਾਬਜ਼ਾਂ ਵਿਰੁੱਧ ਸੋਵੀਅਤ ਜਨਤਾ ਦੀ ਮਹਾਨ ਦੇਸ਼ਭਗਤਕ ਜੰਗ ਹੈ।

ਗਰੀਗੋਰੀ ਬਾਕਲਾਨੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ